ਪਨੀਰ ਦੇ ਗਰਮਾ-ਗਰਮ ਪਕੌੜੇ, ਗਰਮਾ-ਗਰਮ ਗਜਰੇਲਾ, ਚਾਹ, ਸੰਤਰੇ ਅਤੇ ਕੇਲੇ ਰਹੇ ਅੱਜ ਦੀ ਤੀਸਰੀ ਪ੍ਰਭਾਤ ਫੇਰੀ ਦਾ ਖਿੱਚ ਦਾ ਕੇਂਦਰ।

111

143 copy

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਮਿਤੀ 04 ਜਨਵਰੀ 2014 ਦਿਨ ਸ਼ਨੀਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਸ਼ਿਵਚਰਨ ਸਿੰਘ ਕਰੀਰ, ਪ੍ਰੀਤਮ ਸਿੰਘ ਅੰਨੂ, ਸੁੱਚਾ ਸਿੰਘ ਅੰਨੂ, ਗੁਰਦੀਪ ਸਿੰਘ ਗੀਹਨਾ, ਚਰਨ ਸਿੰਘ, ਸਵਰਨ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਬਲਕਾਰ ਸਿੰਘ ਸੱਪਾਂ ਕੇ, ਬਲਦੇਵ ਸਿੰਘ ਖੌਜਾ, ਪਰਮਿੰਦਰ ਸਿੰਘ ਖੋਜਾ, ਸਾਧੂ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਮੈਂਬਰ ਪੰਚਾਇਤ, ਸਵਰਗਵਾਸੀ ਉਜਾਗਰ ਸਿੰਘ ਨਫਾ, ਚੀਨੀਆਂ ਕੇ ਘਰਾਂ, ਬਲਦੇਵ ਸਿੰਘ ਚੀਨੀਏ, ਗੁਰਦੀਪ ਸਿੰਘ, ਸਾਹਿਬ ਥਿੰਦ, ਦਲੀਪ ਸਿੰਘ, ਕੁਲਵੰਤ ਸਿੰਘ ਸੁਖਵਿੰਦਰ ਸਿੰਘ ਲਾਡੀ, ਨੱਥਾ ਸਿੰਘ ਪਟਵਾਰੀ, ਸੂਬਾ ਸਿੰਘ ਬਟੇਰੀ ਕੇ, ਤਜਿੰਦਰ ਸਿੰਘ ਬੱਬੂ, ਦਲੀਪ ਸਿੰਘ, ਸੀਤਲ ਸਿੰਘ, ਜਸਬੀਰ ਸਿੰਘ ਨੱਕਾ, ਬਿੱਲਿਆਂ ਕੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਗੀਹਨਿਆਂ, ਸੱਪਾਂ, ਖੋਜਿਆਂ ਅਤੇ ਮੂਦਿਆਂ ਦੇ ਸਮੂਹ ਪਰਿਵਾਰ ਵੱਲੋਂ ਪਨੀਰ ਦੇ ਪਕੌੜਿਆਂ, ਫਲਾਂ ਅਤੇ ਚਾਹ, ਚੀਨੀਆਂ, ਅਮਲੀਆਂ ਕੇ ਸਮੂਹ ਪਰਿਵਾਰ ਵੱਲੋਂ ਗਰਮ ਗਜਰੇਲੇ ਅਤੇ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y