BREAKING NEWS

ਪਿੰਡ ਠੱਟਾ ਨਵਾਂ ਦੇ ਸ੍ਰੀ ਜੈ ਰਾਮ ਨੂੰ ਜ਼ਖਮੀ ਕਰਕੇ ਨਕਦੀ ਅਤੇ ਮੋਬਾਇਲ ਖੋਹ ਕੇ ਅਣਪਛਾਤੇ ਵਿਅਕਤੀ ਫਰਾਰ।

111

Jai Ram

ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸੇਵਾਦਾਰ ਵਜੋਂ ਕੰਮ ਕਰਦੇ ਸ੍ਰੀ ਜੈ ਰਾਮ ਜੋ ਸਕੂਲ ਤੋਂ ਵਾਪਸ ਪਿੰਡ ਠੱਟਾ ਨਵਾਂ ਵਾਇਆ ਠੱਟਾ ਪੁਰਾਣਾ ਰਸਤੇ ਆ ਰਹੇ ਸਨ ਕਿ ਰਸਤੇ ਵਿੱਚ ਕੁੱਝ ਅਣ-ਪਛਾਤੇ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕੀਤੀ ਅਤੇ ਜੇਬ ਵਿੱਚ ਮੌਜੂਦ 5300 ਰੁਪਏ, ਏ.ਟੀ.ਐਮ. ਕਾਰਡ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਸ੍ਰੀ ਜੈਰਾਮ ਨੇ ਦੱਸਿਆ ਕਿ ਇਸ ਸਬੰਧੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਵਿਖੇ ਕਰ ਦਿੱਤੀ ਹੈ।