ਕਿਸਾਨ ਸਿਖਲਾਈ ਕੈਂਪ ਤਹਿਤ ਕਿਸਾਨਾਂ ਨੂੰ ਕੀਟ ਨਾਸ਼ਕ ਦਵਾਈਆਂ ਵੰਡੀਆਂ।

36

ਦੀ ਬੂਲਪੁਰ ਕੋਆਪਰੇਟਿਵ ਬਹੁਮੰਤਵੀ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਬੂਲਪੁਰ ‘ਚ ਫਾਰਮ ਸਲਾਹਕਾਰ ਸੇਵਾ ਸਕੀਮ ਤਹਿਤ ਇਕ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ‘ਚ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਫ਼ਸਲ ਦੇ ਨੁਕਸਾਨ ਨੂੰ ਰੋਕਣ ਲਈ ਚੂਹੇ ਮਾਰ ਦਵਾਈ ਅਤੇ ਜ਼ਿੰਕ ਸਲਫਾਈਡ ਦਵਾਈ ਮੁਫ਼ਤ ਵੰਡੀ ਗਈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਦੀ ਸੁਸਰੀ ਲਈ ਸਲਫਾਸ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ: ਪਰਮਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਨੇ ਕਿਸਾਨਾਂ ਨੂੰ ਦੱਸਿਆ ਕਿ ਚੂਹੇ ਸਾਡੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਇਕ ਮੁਹਿੰਮ ਚਲਾ ਕੇ ਸਾਂਝੇ ਤੌਰ ‘ਤੇ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੀ ਗਾਜਰ ਬੂਟੀ ਨੂੰ ਜੜ ਤੋਂ ਖ਼ਤਮ ਕਰਨਾ ਚਾਹੀਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਫਾਰਮ ਸਲਾਹਕਾਰ ਸੇਵਾ ਤੋਂ ਇਲਾਵਾ ਸਰਪੰਚ ਬਲਦੇਵ ਸਿੰਘ ਚੰਦੀ, ਸੁਰਿੰਦਰ ਸਿੰਘ ਚੰਦੀ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਮਰੋਕ, ਮਲਕੀਤ ਸਿੰਘ ਆੜ੍ਹਤੀਆ, ਫ਼ਰਮਾਨ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਕਿਸਾਨ, ਮਨਜੀਤ ਸਿੰਘ, ਦਾਰਾ ਸਿੰਘ ਪਟਵਾਰੀ, ਕੇਵਲ ਸਿੰਘ ਨੰਬਰਦਾਰ, ਮਹਿੰਦਰ ਸਿੰਘ ਸੈਕਟਰੀ ਬੂਲਪੁਰ ਸਭਾ, ਜੋਗਿੰਦਰ ਸਿੰਘ, ਮਨਮੋਹਨ ਸਿੰਘ ਕੈਸ਼ੀਅਰ, ਸਾਧੂ ਸਿੰਘ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ, ਠੇਕੇਦਾਰ ਹਰਮਿੰਦਰਜੀਤ ਸਿੰਘ, ਕੇਵਲ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।