ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ

54

Balbir Singh Bhail

 

 

 

 

 

 

 

 

 

 

 

 

 

 

 

 

ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ,
ਤੇਰੇ ਲਾਲ ਅੰਮੜੀਏ ਗਏ ਸਿੱਖੀ ਤੋਂ ਵਾਰੇ।
ਕੁੱਲ ਸਰਹੰਦ ਚੋਂ ਅੰਮੀਏ ਭਰੀ ਕਿਸੇ ਨੇ ਹਾਮੀ ਨਾ,
ਸ਼ੇਰ ਮੁਹੰਮਦ ਖਾਂ ਇਕ ਮਾਰੇ ਹਾਅ ਦੇ ਨਾਅਰੇ।
ਵੇਖੀਂ ਕਹਿਰ ਕਰੀਂ ਨਾ ਸੂਬੇ ਇਹਨਾਂ ਬੱਚਿਆਂ ਤੇ,
ਬੇੜੀ ਡੋਬ ਦੇਣਗੇ ਪਾਪ ਦੇ ਪੱਥਰ ਭਾਰੇ।
ਕਿੱਥੇ ਲਿਖਿਆ ਜੁਲਮ ਕਮਾਉਣਾ ਬਾਲ ਮਾਸੂਮਾਂ ਤੇ,
ਪੜ੍ਹ ਕੇ ਗੀਤਾ ਵੇਦ ਕੁਰਾਨ ਵੇਖ ਲਉ ਸਾਰੇ।
ਬੱਚੇ ਬੱਚੇ ਹੀ ਹੁੰਦੇ ਬੇਸ਼ੱਕ ਹੋਣ ਦੁਸ਼ਮਣ ਦੇ,
ਛੱਡ ਦਿਓ ਨੰਨੀ੍ਆਂ ਜਿੰਦਾਂ ਕਿਉਂ ਬਣਦੇ ਹਥਿਆਰੇ।
ਹੋਊ ਵੈਰ ਤੁਸਾਂ ਦਾ ਪਿਤਾ ਕਲਗੀਆਂ ਵਾਲੇ ਨਾ,
ਜਾ ਕੇ ਵਿੱਚ ਮੈਦਾਨੇ ਕਰ ਲਉ ਹੱਥ ਕਰਾਰੇ।
ਸੁੱਚਾ ਨੰਦ ਕਹੇ ਨਹੀਂ ਛੱਡੀਦੇ ਪੁੱਤ ਸੱਪਾਂ ਦੇ,
ਵੱਡਿਆਂ ਹੋ ਕੇ ਇੋੱਕ ਦਿਨ ਇਹ ਮਾਰਨ ਫੁੰਕਾਰੇ।
ਬੱਸ ਫਿਰ ਗੱਲ ਕਾਹਦੀ ਕੰਧ ਉੱਸਰਨ ਲੱਗ ਪਈ ਪਾਪਾਂ ਦੀ,
ਸੋਹਣੇ ਫੁੱਲ ਦੋ ਕੋਮਲ ਨੀਹਾਂ ਵਿੱਚ ਖਲਾ੍ਰੇ।
ਸੋਹਣੇ ਚੰਨ ਲੁਕੋ ਲਏ ਅੰਮੀਏ ਜੁਲਮ ਦੀ ਬੱਦਲੀ ਨੇ,
ਧਰਤੀ ਛਮ ਛਮ ਰੋਈ ਅੰਬਰ ਭੁੱਬਾਂ ਮਾਰੇ।
ਬੀਲ੍ਹੇ ਦੁਨੀਆਂ ਵਿੱਚ ਨਾਂ ਰੌਸ਼ਨ ਕਰ ਗਏ ਆਪਣਾ,
ਰਹਿੰਦੀ ਦੁਨੀਆ ਤੀਕਰ ਜਾਣਗੇ ਉਹ ਸਤਿਕਾਰੇ।