ਰਹਿਆ ਆਪਣੀ ਚਾਲ ਚੱਲਦਾ,
ਡਰਿਆ ਨਹੀਂ ਰੁਕਿਆ ਨਹੀਂ।
ਪਰਬਤ ਵਾਂਗ ਸੀ ਅਡੋਲ,
ਕਿਸੇ ਮੂਹਰੇ ਝੁਕਿਆ ਨਹੀਂ।
ਮਜ਼ਬੂਤ ਸੀ ਇਰਾਦਾ,
ਕਹਿਣੀ ਕਰਨੀ ਦਾ ਪੂਰਾ।
ਨਿੱਤ-ਨਿੱਤ ਜੰਮਦਾ ਨਹੀਂ,
ਭਗਤ ਸਿੰਘ ਜਿਹਾ ਸੂਰਾ।
ਉਸ ਮੌਤ ਨੂੰ ਸੀ ਵਿਆਹੁਣਾ,
ਤੇ ਰੱਸਾ ਸੀ ਲਾਗੀ।
ਆਪ ਹੋ ਕੇ ਕੁਰਬਾਨ,
ਸਾਨੂੰ ਦੇ ਗਿਆ ਆਜ਼ਾਦੀ।
ਪਰ ਅੱਜ ਵੀ ਲੱਗਦਾ,
ਉਹਦਾ ਖਾਬ ਆ ਅਧੂਰਾ।
ਨਿੱਤ-ਨਿੱਤ ਜੰਮਦਾ ਨਹੀਂ,
ਭਗਤ ਸਿੰਘ ਜਿਹਾ ਸੂਰਾ।
ਨਵੇਂ ਠੱਟੇ ਵਾਲਾ ਸੋਨੀ………