ਵਾਤਾਵਰਨ ਦੀ ਸ਼ੁੱਧਤਾ ਨੂੰ ਵਧਾਉਣ, ਪਿੰਡ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਗਰਾਮ ਪੰਚਾਇਤ ਬਿਧੀਪੁਰ ਵੱਲੋਂ ਸਪੋਰਟਸ ਕਲੱਬ ਦੇ ਸਹਿਯੋਗ ਤੇ ਪਰਵਿੰਦਰ ਸਿੰਘ ਬਿੱਕਾ ਦੇ ਉੱਦਮ ਸਦਕਾ ਪਿੰਡ ਦੀ ਫਿਰਨੀ ਅਤੇ ਸੜਕਾਂ ‘ਤੇ 500 ਬੂਟੇ ਲਗਾਏ ਜਾ ਰਹੇ ਹਨ | ਇਸ ਮੁਹਿੰਮ ਦਾ ਆਗਾਜ਼ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਬੂਟਾ ਲਗਾ ਕੇ ਕੀਤਾ | ਇਸ ਮੌਕੇ ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ ਭਰਿਆ ਰੱਖਣਾ ਕੁਦਰਤ ਨਾਲ ਸਾਂਝ ਪਾਉਣੀ ਹੈ ਤੇ ਰੁੱਖ ਸਾਡੇ ਜੀਵਨ ਦਾਤਾ ਹਨ | ਇਸ ਕੰਮ ਦੀ ਸੰਤ ਬਾਬਾ ਗੁਰਚਰਨ ਸਿੰਘ ਨੇ ਸਰਪੰਚ ਬੀਬੀ ਜਗੀਰ ਕੌਰ ਅਤੇ ਸਮੁੱਚੀ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਮਾਸਟਰ ਗੁਰਜੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਇਸ ਕੰਮ ‘ਚ ਪਰਵਿੰਦਰ ਸਿੰਘ ਬਿੱਕਾ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਦਾ ਅਹਿਮਯੋਗਦਾਨ ਹੈ | ਇਸ ਮੌਕੇ ਸੰਤ ਬਾਬਾ ਆਤਮਾ ਨੰਦ ਬਿਧੀਪੁਰ, ਹਰਨੇਕ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਕੌਰ, ਕੁਲਵਿੰਦਰ ਸਿੰਘ, ਜਸਬੀਰ ਸਿੰਘ (ਸਾਰੇ ਪੰਚ), ਕਲੱਬ ਪ੍ਰਧਾਨ ਚਰਨਜੀਤ ਸਿੰਘ, ਮਨਜੀਤ ਸਿੰਘ ਲਾਡੀ, ਹੁਸ਼ਿਆਰ ਸਿੰਘ, ਮਦਨ ਸਿੰਘ, ਨੰਦ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਸਮਾਜ ਸੇਵੀ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਸੰਤੋਖ ਸਿੰਘ, ਜਗਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ | (source Ajit)