ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਦੇਖਣ ਲਈ ‘ਅਜੀਤ ਹਰਿਆਵਲ ਲਹਿਰ’ ਵੱਡਾ ਯੋਗਦਾਨ ਪਾ ਰਹੀ ਹੈ, ਉੱਥੇ ਸਮਾਜ ਸੇਵੀ ਜਥੇਬੰਦੀਆਂ ਗਰਾਮ ਪੰਚਾਇਤ ਅਤੇ ਜੰਗਲਾਤ ਵਿਭਾਗ ਪੰਜਾਬ ਦੀ ਵੱਡੀ ਪੱਧਰ ‘ਤੇ ਰੁੱਖ ਲਗਾ ਰਹੇ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਲਹਿਰ ਨੂੰ ਸਫਲ ਬਣਾਉਣ ਵਿਚ ਪ੍ਰਸ਼ਾਸਨ ਅਤੇ ਲੋਕ ਪੂਰੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ | ਇਸ ਅਣਗਹਿਲੀ ਸਬੰਧੀ ਏਕਤਾ ਦਲ ਸਪੋਰਟਸ ਐਾਡ ਯੂਥ ਕਲੱਬ ਬੂੜੇਵਾਲ ਦੇ ਮੈਂਬਰਾਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਧੁੱਸੀ ਬੰਨ੍ਹ ‘ਤੇ ਬੂਟੇ ਲਗਾਏ ਗਏ ਹਨ, ਪਰ ਉਨ੍ਹਾਂ ਦੀ ਸਾਂਭ ਸੰਭਾਲ ਦੀ ਬਜਾਏ ਪਿੰਡਾਂ ਦੇ ਲੋਕਾਂ ਵੱਲੋਂ ਵੱਡੇ ਰੁੱਖਾਂ ਨਾਲ ਪਸ਼ੂ ਬੰਨ੍ਹ ਕੇ ਜਾਂ ਫਿਰ ਪਸ਼ੂਆਂ ਨੂੰ ਛੱਡ ਕੇ ਇਨ੍ਹਾਂ ਨਵੇਂ ਲਗਾਏ ਬੂਟਿਆਂ ਨੂੰ ਉਜਾੜ ਦਿੱਤਾ ਜਾ ਰਿਹਾ ਹੈ | ਸ੍ਰੀ ਲਾਡੀ ਨੇ ਦੱਸਿਆ ਕਿ ਅਸੀਂ ਕਲੱਬ ਮੈਂਬਰ ਪਸ਼ੂ ਮਾਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਹੈ, ਪਰ ਉਹ ਅੱਗੋਂ ਮਾੜਾ ਚੰਗਾ ਬੋਲਦੇ ਹਨ | ਕਲੱਬ ਮੈਂਬਰਾਂ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਪਾਸੋਂ ਮੰਗ ਕੀਤੀ ਕਿ ਅਜਿਹੇ ਲੋਕ ਜੋ ਦਰਖ਼ਤਾਂ ਦਾ ਨੁਕਸਾਨ ਕਰਦੇ ਹਨ, ਉਨ੍ਹਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਹਰਿਆਵਲ ਲਹਿਰ ਵਿਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਗਰਾਮ ਪੰਚਾਇਤਾਂ ਅਤੇ ਵਿਭਾਗ ਨਿਰਾਸ਼ ਨਾ ਹੋਵੇ | (source Ajit)