ਮੈਨੂੰ ਇਹ ਜਾਣ ਕੇ ਬੜੀ ਖੁਸੀ ਹੋਈ ਹੈ ਕਿ ਤਹਿਸੀਲ ਸੁਲਤਾਨਪੁਰ ਵਿੱਚ ਪੈਂਦੇ ਪਿੰਡ ਠੱਟਾ ਨਵਾਂ ਦੇ ਨੌਜਵਾਨ ਸ. ਹਰਜਿੰਦਰ ਸਿੰਘ ਨੇ ਆਪਣੇ ਪਿੰਡ ਦੀ ਵੈਬਸਾਈਟ ਤਿਆਰ ਕੀਤੀ ਹੈ ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਪਹਿਲੀ ਵੈਬਸਾਈਟ ਹੈ। ਇਸ ਵੈਬਸਾਈਟ ਵਿੱਚ ਪਿੰਡ ਠੱਟਾ ਨਵਾਂ, ਠੱਟਾ ਪੁਰਾਣਾ ਬਾਰੇ ਮੁਕੰਮਲ ਜਾਣਕਾਰੀ ਪਾਉਣ ਦੀ ਕੋਸਿਸ਼ ਕੀਤੀ ਗਈ ਹੈ। ਇਸ ਵੈਬਸਾਈਟ ਵਿੱਚ ਠੱਟਾ ਪਿੰਡ ਦੇ ਗਵਾਂਢੀ ਪਿੰਡਾਂ ਦਾ ਵੀ ਜਿਕਰ ਕੀਤਾ ਗਿਆ ਹੈ। ਜੋ ਕਿ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਇਸ ਵੈਬਸਾਈਟ ਨਾਲ ਪਿੰਡ ਅਤੇ ਇਲਾਕੇ ਤੋਂ ਦੂਰ ਵੱਸਦੇ ਲੋਕ ਆਪਣੇ ਪਿੰਡ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਹਰ ਪਲ ਜੁੜੇ ਰਹਿ ਸਕਦੇ ਹਨ। ਇਸ ਨਾਲ ਉਹਨਾਂ ਨੂੰ ਆਪਣੇ ਪਿੰਡ ਦੀਆਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਸਕੇਗੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸ. ਹਰਜਿੰਦਰ ਸਿੰਘ ਨੂੰ ਹੋਰ ਉੱਦਮ, ਬਲ ਅਤੇ ਬੁੱਧੀ ਬਖਸ਼ਣ ਤਾਂ ਜੋ ਉਹ ਇਸ ਵੈਬਸਾਈਟ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਜਾ ਸਕਣ।
ਕੁਲਦੀਪ ਸਿੰਘ ਚੰਦੀ,
ਐਸ.ਡੀ.ਐਮ.,
ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ, ਪੰਜਾਬ।
[divider]
ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਪਿੰਡ ਠੱਟਾ ਨਵਾਂ ਦੇ ਨੌਜਵਾਨ ਸ. ਹਰਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਪਿੰਡ ਠੱਟਾ ਅਤੇ ਇਸ ਦੇ ਗਵਾਂਢੀ ਪਿੰਡਾਂ ਨੂੰ ਇੰਟਰਨੈੱਟ ਰਾਹੀਂ ਪੂਰੀ ਦੁਨੀਆ ਨਾਲ ਜੋੜਨ ਦਾ ਯਤਨ ਕੀਤਾ ਹੈ। ਇਸ ਨਾਲ ਵਿਦੇਸ਼ਾਂ ਵਿੱਚ ਬੈਠੇ ਹੀ ਆਪਣੇ ਪਿੰਡ ਦੀ ਨੁਹਾਰ ਨੂੰ ਦੇਖ ਰਹੇ ਹਾਂ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਹਾਂ। ਸੋ ਮੈਂ ਇੰਗਲੈਂਡ ਤੋਂ ਸਮੂਹ ਪੰਜਾਬੀਆਂ ਵੱਲੋਂ ਵੈਬਸਾਈਟ ਦੀ ਪੂਰੀ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜਦੀ ਹੋਈ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਵੈਬਸਾਈਟ ਇਸੇ ਤਰਾਂ ਸਾਨੂੰ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਰਹੇਗੀ।
ਨੀਲਮ ਰੁਪਿੰਦਰ ਕੌਰ,
ਦਰੀਏ ਵਾਲ
ਇੰਗਲੈਂਡ
[divider]
MARIA GRACHELLA QUERUBIN
HARJINDER SINGH YOU’RE AN AMAZING PERSON! THE WEBSITE IS AWESOME. I MAY NOT BE AN INDIAN BUT I FOUND THE WEBSITE VERY INFORMATIVE AND HAS SHOWN THE BEAUTY OF VILLAGE THATTA NAWAN KAPURTHALA! MORE POWER AND MAY YOU CONTINUE ON YOUR GOOD WORKS! MARIA GRACHELLA QUERUBIN Philippines
MARIA GRACHELLA QUERUBIN,
Philippines
[divider]
ਪ੍ਰੋਫੈਸਰ ਸੀ.ਪੀ.ਕੰਬੋਜ,
ਪਿੰਡ ਠੱਟਾ ਨਵਾਂ, ਜਿਲ੍ਹਾ ਕਪੂਰਥਲਾ ਦੇ ਸ. ਹਰਜਿੰਦਰ ਸਿੰਘ ਨਾਂਅ ਦੇ ਨੌਜਵਾਨ ਨੇ ਆਪਣੇ ਪਿੰਡ ਦੀ ਵੈਬਸਾਈਟ ਤਿਆਰ ਕਰ ਕੇ ਬੜੇ ਮਾਣ ਵਾਲਾ ਕੰਮ ਕੀਤਾ ਹੈ। ਜੇਕਰ ਤੁਸੀਂ ਇਸ ਪਿੰਡ ਦੀਆਂ ਗਲੀਆਂ ਤੱਕਣਾ ਚਾਹੁੰਦੇ ਹੋ, ਪਿੰਡ ਦੀਆਂ ਸ਼ਖਸ਼ੀਅਤਾਂ ਅਤੇ ਦੁਰਲਭ ਵਸਤਾਂ ਤੇ ਪੰਛੀ ਝਾਤ ਮਾਰਨਾ ਚਾਹੁੰਦੇ ਹੋ ਤਾਂ ਇਹ ਵੈਬਸਾਈਟ ਤੁਹਾਡੀ ਬਹੁਤ ਮਦਦ ਕਰ ਸਕਦੀ ਹੈ। ਸੁੰਦਰ ਬੈਕਗਰਾਊਂਡ ਅਤੇ ਆਕਰਸ਼ਕ ਦਿੱਖ ਵਾਲੀ ਇਹ ਵੈਬਸਾਈਟ ਉੱਭਰਦੇ ਵੈੱਬ ਵਿਕਸਤਕਾਰਾਂ, ਵਿਦੇਸ਼ਾਂ ਵਿੱਚ ਵੱਸਣ ਵਾਲੇ ਆਪਣੇ ਪਿੰਡ ਨੂੰ ਛੱਡਣ ਦਾ ਹੇਰਵਾ ਲਈ ਬੈਠੇ ਵਿਅਕਤੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕਦੀ ਹੈ। ਵੈੱਬਸਾਈਟ ਦੇ ਮੁੱਖ ਪੰਨੇ ਤੇ ਪ੍ਰਕਾਸ਼ਿਤ ਸਤਰਾਂ ਅਨੁਸਾਰ ਇਹ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਸਭ ਤੋਂ ਪਹਿਲੀ ਵੈਬਸਾਈਟ ਹੈ। ਆਸ ਹੈ ਕਿ ਇਹ ਵੈਬਸਾਈਟ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਪਿੰਡਾਂ ਦੀਆਂ ਵੈਬਸਾਈਟਾਂ ਵੀ ਜਲਦੀ ਵੇਖਣ ਨੂੰ ਮਿਲਣਗੀਆਂ।
ਪ੍ਰੋਫੈਸਰ ਸੀ.ਪੀ.ਕੰਬੋਜ,
ਕੰਪਿਊਟਰ ਪ੍ਰੋਗਰਾਮਰ, ਭਾਸ਼ਾ ਵਿਭਾਗ ਅਤੇ ਪੰਜਾਬੀ ਕੋਸ਼ਾਂਕਾਰੀ ਵਿਭਾਗ,
ਪੰਜਾਬੀ ਯੁਨੀਵਰਸਿਟੀ, ਪਟਿਆਲਾ।
[divider]
ਸੰਤ ਬਾਬਾ ਗੁਰਚਰਨ ਸਿੰਘ ਜੀ (ਕਾਰ ਸੇਵਾ ਵਾਲੇ)
ਪਿੰਡ ਠੱਟਾ (ਨਵਾਂ ਅਤੇ ਪੁਰਾਣਾ) ਦੇ ਵਾਸੀ ਅਤੇ ਵੈਬਸਾਈਟ ਦੀ ਸੰਪੂਰਨ ਟੀਮ ਵਧਾਈ ਦੀ ਪਾਤਰ ਹੈ। ਰੋਜੀ-ਰੋਟੀ ਦੀ ਤਲਾਸ਼ ਵਿੱਚ ਆਪਣੇ ਪਿੰਡ ਅਤੇ ਇਲਾਕੇ ਤੋਂ ਦੂਰ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਵੀਰ ਇਸ ਵੈਬਸਾਈਟ ਰਾਹੀਂ ਆਪਣੇ ਪਿੰਡ ਨਾਲ ਜੁੜੇ ਹੋਏ ਹਨ। ਇਸ ਵੈਬਸਾਈਟ ਦੀ ਖਾਸ ਗੱਲ ਇਹ ਹੈ ਕਿ ਇਹ ਵੈਬਸਾਈਟ ਪੰਜਾਬ ਦੇ ਕਿਸੇ ਪਿੰਡ ਦੀ ਪਹਿਲੀ ਵੈਬਸਾਈਟ ਹੈ, ਜਿਸ ਦੀ ਪਹੁੰਚ ਹਰ ਇੱਕ ਵਿਅਕਤੀ ਤੱਕ ਕਰਨ ਲਈ ਇਸ ਨੂੰ ਨਿਰੋਲ ਪੰਜਾਬੀ ਭਾਸ਼ਾ ਵਿੱਚ ਬਣਾਇਆ ਗਿਆ ਹੈ। ਅੰਤ ਵਿੱਚ ਮੈਂ ਨਗਰ ਨਿਵਾਸੀ, ਇਸ ਇਲਾਕੇ ਦੇ ਪ੍ਰਵਾਸੀ ਵੀਰਾਂ, ਸ. ਹਰਜਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਵੈਬਸਾਈਟ ਦੀ ਸਫਲਤਾ ਦੀ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੈਬਸਾਈਟ ਦੀ ਟੀਮ ਇਲਾਕਾ ਵਾਸੀਆਂ ਨੂੰ ਇਸੇ ਤਰਾਂ ਇਤਿਹਾਸ, ਵਿਰਸੇ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ॥
ਸੰਤ ਬਾਬਾ ਗੁਰਚਰਨ ਸਿੰਘ ਜੀ (ਕਾਰ ਸੇਵਾ ਵਾਲੇ),
ਮੁਖੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਠੱਟਾ,
ਜਿਲ੍ਹਾ ਕਪੂਰਥਲਾ, ਪੰਜਾਬ।
[divider]
ਸਰਪੰਚ ਗਰਾਮ ਪੰਚਾਇਤ ਠੱਟਾ ਨਵਾਂ
ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਗਰਾਮ ਪੰਚਾਇਤ ਠੱਟਾ(ਨਵਾਂ ਅਤੇ ਪੁਰਾਣਾ), ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਠੱਟਾ ਦੀ ਵੈਬਸਾਈਟ ਤਿਆਰ ਕੀਤੀ ਗਈ ਹੈ, ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਪਹਿਲੀ ਵੈਬਸਾਈਟ ਹੈ। ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ। ਮੈਂ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ ਤੇ ਵੈਬਸਾਈਟ ਦੀ ਕਾਮਯਾਬੀ ਦੀ ਕਾਮਨਾ ਕਰਦਾ ਹਾਂ।
ਸਰਪੰਚ,
ਗਰਾਮ ਪੰਚਾਇਤ ਠੱਟਾ ਨਵਾਂ,
ਤਹਿਸੀਲ ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ।
[divider]
ਸਰਪੰਚ ਗਰਾਮ ਪੰਚਾਇਤ ਠੱਟਾ ਪੁਰਾਣਾ
ਮੈਂਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਗਰਾਮ ਪੰਚਾਇਤ ਠੱਟਾ, ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਠੱਟਾ(ਨਵਾਂ ਅਤੇ ਪੁਰਾਣਾ) ਦੀ ਵੈਬਸਾਈਟ ਤਿਆਰ ਕੀਤੀ ਗਈ ਹੈ, ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਪਹਿਲੀ ਵੈਬਸਾਈਟ ਹੈ। ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ। ਮੈਂ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ ਤੇ ਵੈਬਸਾਈਟ ਦੀ ਕਾਮਯਾਬੀ ਦੀ ਕਾਮਨਾ ਕਰਦਾ ਹਾਂ।
ਸਰਪੰਚ,
ਗਰਾਮ ਪੰਚਾਇਤ ਠੱਟਾ ਪੁਰਾਣਾ,
ਤਹਿਸੀਲ ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ।
[divider]
ਜੋਗਿੰਦਰ ਸਿੰਘਂ
ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਅਤੇ ਤਸੱਲੀ ਹੋ ਰਹੀ ਹੈ ਕਿ ਪਿੰਡ ਠੱਟਾ (ਨਵਾਂ ਅਤੇ ਪੁਰਾਣਾ) ਇੰਟਰਨੈੱਟ ਰਾਹੀਂ ਪਿਛਲੇ ਸਾਢੇ ਤਿੰਨ ਸਾਲ ਤੋਂ ਜੁੜਿਆ ਹੋਇਆ ਹੈ। ਨਿਰਸੰਦੇਹ ਪਿੰਡ ਠੱਟਾ ਅਤੇ ਇਸ ਦੇ ਆਸ-ਪਾਸ ਦਾ ਇਲਾਕੇ ਦਾ ਕੋਈ ਵੀ ਵਿਅਕਤੀ ਜੋ ਆਪਣੇ ਪਿੰਡ ਤੋਂ ਦੂਰ ਬੈਠਾ ਹੈ, ਇਸ ਵੈਬਸਾਈਟ ਰਾਹੀਂ ਆਪਣੇ ਪਿੰਡ ਦੀ ਬੁੱਕਲ ਦਾ ਨਿੱਘ ਮਾਣ ਰਿਹਾ ਹੋਵੇਗਾ। ਬੇਸ਼ੱਕ ਇਸ ਵਿੱਚ ਕੋਈ ਭੁਲੇਖਾ ਨਹੀਂ ਕਿ ਇਹ ਸਿਰਫ ਇਸ ਵੈਬਸਾਈਟ ਦੀ ਟੀਮ ਦਾ ਸਿਦਕ, ਸਿਰੜ ਅਤੇ ਕਠਿਨ ਮਿਹਨਤ ਦਾ ਹੀ ਨਤੀਜਾ ਹੈ ਕਿ ਇਹ ਵੈਬਸਾਈਟ ਪਿਛਲੇ ਸਾਢੇ ਤਿੰਨ ਸਾਲ ਤੋਂ ਪਿੰਡ ਦੀ ਹੂ-ਬਹੂ ਤਸਵੀਰ ਪੇਸ਼ ਕਰ ਰਹੀ ਹੈ, ਨਹੀਂ ਤਾਂ ਇਸ ਰੁਝੇਵੇਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਵੈਬਸਾਈਟ ਨੂੰ ਚਲਾਉਣਾ ਕੋਈ ਸੌਖਾ ਕੰਮ ਨਹੀਂ। ਨਿਰਸੰਦੇਹ ਇਹ ਵੈਬਸਾਈਟ ਪੰਜਾਬ ਦੀ ਪਹਿਲੀ ਵੈਬਸਾਈਟ ਹੈ ਜਿ ਨਿਰੋਲ ਪੰਜਾਬੀ ਭਾਸ਼ਾ ਵਿੱਚ ਕਿਸੇ ਪਿੰਡ ਨਾਲ ਸਬੰਧਿਤ ਹੈ। ਮੈਂ ਨਗਰ ਨਿਵਾਸੀ, ਪ੍ਰਵਾਸੀ ਵੀਰਾਂ ਅਤੇ ਵੈਬਸਾਈਟ ਦੀ ਪੂਰੀ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜਦਾ ਹੋਇਆ ਆਪ ਜੀ ਵੱਲੋਂ ਹੋਰ ਵੀ ਬੁਲੰਦੀਆਂ ਛੂਹਣ ਦੀ ਆਸ ਕਰਦਾ ਹਾਂ।
ਜੋਗਿੰਦਰ ਸਿੰਘ
ਪਿੰਡ ਤੇ ਡਾਕਖਾਨਾ ਠੱਟਾ ਨਵਾਂ,
ਤਹਿਸੀਲ ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ।
[divider]
ਪਰੀਤਮ ਸਿੰਘ ਕਾਮਰੇਡ
ਇਹ ਬੜੀ ਖੁਸੀ ਦੀ ਗੱਲ ਹੈ ਕਿ ਇਹਨਾਂ ਨੌਜਵਾਨਾਂ ਨੇ ਆਪਣੀ ਮਿਹਨਤ, ਗਰਾਮ ਪੰਚਾਇਤ, ਪਿੰਡ ਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਠੱਟਾ (ਨਵਾਂ ਅਤੇ ਪੁਰਾਣਾ) ਦੀ ਵੈਬਸਾਈਟ ਤਿਆਰ ਕੀਤੀ ਗਈ ਹੈ। ਨਿਰਸੰਦੇਹ ਇਹ ਇੱਕ ਸ਼ਲਾਘਾ ਯੌਗ ਕਦਮ ਹੈ। ਪਿੰਡੋਂ ਦੂਰ ਵੱਸਦੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਪਿੰਡ ਦੇ ਲੋਕਾਂ ਦਾ ਪਿੰਡ ਨਾਲ ਮੋਹ ਬਰਕਰਾਰ ਰੱਖਣ ਲਈ ਇੱਕ ਅਹਿਮ ਕੜੀ ਵਜੋਂ ਕੰਮ ਕਰੇਗੀ। ਮੈਂ ਵੈੱਬਸਾਈਟ ਦੀ ਤਰੱਕੀ ਦੀ ਕਾਮਨਾ ਕਰਦਾ ਹਾਂ।
ਪਰੀਤਮ ਸਿੰਘ ਕਾਮਰੇਡ,
ਪਿੰਡ ਠੱਟਾ ਪੁਰਾਣਾ,
ਤਹਿਸੀਲ ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ।
[divider]
ਬਚਨ ਸਿੰਘ (ਰਿਟਾ. ਡੀ.ਐਸ.ਪੀ.)
ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਸ. ਹਰਜਿੰਦਰ ਸਿੰਘ ਅਤੇ ਇਹਨਾਂ ਦੀ ਪੂਰੀ ਟੀਮ ਵੱਲੋਂ ਗਰਾਮ ਪੰਚਾਇਤ ਠੱਟਾ, ਪਿੰਡ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਠੱਟਾ (ਨਵਾਂ ਅਤੇ ਪੁਰਾਣਾ) ਦੀ ਵੈਬਸਾਈਟ ਤਿਆਰ ਕੀਤੀ ਗਈ ਹੈ। ਇਹ ਇੱਕ ਸ਼ਲਾਘਾ ਯੋਗ ਕਦਮ ਹੈ। ਪਿੰਡੋਂ ਦੂਰ ਵੱਸਦੇ ਅਤੇ ਵਿਦੇਸ਼ਾਂ ਵਿੱਚ ਵੱਸਦੇ ਪਿੰਡ ਵਾਸੀਆਂ ਦਾ ਪਿੰਡ ਨਾਲ ਮੋਹ ਬਰਕਰਾਰ ਰੱਖਣ ਲਈ ਇਹ ਵੈਬਸਾਈਟ ਇੱਕ ਕੜੀ ਦਾ ਕੰਮ ਕਰੇਗੀ। ਮੈਂ ਵੈਬਸਾਈਟ ਦੀ ਤਰੱਕੀ ਦੀ ਕਾਮਨਾ ਕਰਦਾ ਹਾਂ।
ਬਚਨ ਸਿੰਘ (ਰਿਟਾ. ਡੀ.ਐਸ.ਪੀ.)
ਪਿੰਡ ਠੱਟਾ ਪੁਰਾਣਾ,
ਤਹਿਸੀਲ ਸੁਲਤਾਨਪੁਰ ਲੋਧੀ,
ਜਿਲ੍ਹਾ ਕਪੂਰਥਲਾ।
[divider]
ਉਧਮ ਸਿੰਘ
ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਿੰਡ ਠੱਟਾ ਨਵਾਂ ਦੇ ਅਗਾਂਹ ਵਧੂ ਅਤੇ ਉੱਚੀ ਸੋਚ ਵਾਲੇ ਨੌਜਵਾਨ ਸ. ਹਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਨੂੰ ਇੰਟਰਨੈੱਟ ਰਾਹੀਂ ਪੂਰੀ ਦੁਨੀਆ ਨਾਲ ਜੋੜਿਆ ਹੋਇਆ ਹੈ। ਪਿੰਡ ਠੱਟਾ ਅਤੇ ਇਲਾਕੇ ਦਾ ਹਰ ਉਹ ਵਿਅਕਤੀ ਜੋ ਦੂਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠਾ ਹੈ ਇਸ ਵਿਗਿਆਨ ਦੇ ਯੁਗ ਵਿੱਚ ਇਸ ਵੈਬਸਾਈਟ ਰਾਹੀਂ ਇਸ ਪਿੰਡ ਦੀ ਤਰੱਕੀ ਦੇਖ ਰਿਹਾ ਹੋਵੇਗਾ ਅਤੇ ਆਪਣੀਆਂ ਭਾਵਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੋਵੇਗਾ। ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਇਹ ਪੰਜਾਬ ਦੀ ਪਹਿਲੀ ਵੈਬਸਾਈਟ ਹੈ ਜੋ ਨਿਰੋਲ ਪੰਜਾਬੀ ਭਾਸ਼ਾ ਵਿੱਚ ਪੰਜਾਬ ਦੇ ਕਿਸੇ ਪਿੰਡ ਨਾਲ ਸਬੰਧਤ ਹੈ ਅਤੇ ਪਿਛਲੇ ਚਾਰ ਸਾਲ ਤੋਂ ਪਿੰਡ ਦੀ ਤਰੱਕੀ ਅਤੇ ਸੱਭਿਆਚਾਰ ਦੀ ਤਸਵੀਰ ਪੇਸ਼ ਕਰ ਰਹੀ ਹੈ। ਮੈਂ ਇਸ ਨਗਰ ਦੇ ਨਿਵਾਸੀਆਂ, ਪ੍ਰਦੇਸ਼ਾਂ ਵਿੱਚ ਬੈਠੇ ਵੀਰਾਂ ਅਤੇ ਵੈਬਸਾਈਟ ਦੀ ਸੰਪੂਰਨ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਹੋਰ ਤਰੱਕੀ ਕਰਨ ਅਤੇ ਇਸ ਤੋਂ ਵੀ ਵੱਧ ਹਿੰਮਤ ਨਾਲ ਇਹ ਸੇਵਾ ਨਿਭਾਉਂਦੇ ਰਹਿਣ।
ਉਧਮ ਸਿੰਘ
ਸੈਕਟਰੀ
ਦੀ ਠੱਟਾ ਕੋ-ਆਪ੍ਰੇਟਿਵ ਮਲਟੀਪਰਪਸ ਐਗਰੀ. ਸਰਵਿਸ ਸੁਸਾਇਟੀ ਠੱਟਾ ਲਿਮ.
[divider]
ਗੁਰਦੀਪ ਸਿੰਘ
ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਗਰਾਮ ਪੰਚਾਇਤ ਠੱਟਾ(ਨਵਾਂ ਅਤੇ ਪੁਰਾਣਾ), ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਠੱਟਾ ਦੀ ਵੈਬਸਾਈਟ ਤਿਆਰ ਕੀਤੀ ਗਈ ਹੈ, ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਪਹਿਲੀ ਵੈਬਸਾਈਟ ਹੈ। ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ। ਮੈਂ ਇਸ ਉਪਰਾਲੇ ਦੀ ਸ਼ਲਾਗਾ ਕਰਦਾ ਹਾਂ ਤੇ ਵੈਬਸਾਈਟ ਦੀ ਕਾਮਯਾਬੀ ਦੀ ਕਾਮਨਾ ਕਰਦਾ ਹਾਂ।
ਗੁਰਦੀਪ ਸਿੰਘ
ਪ੍ਰਧਾਨ,
ਦੀ ਠੱਟਾ ਕੋ-ਆਪ੍ਰੇਟਿਵ ਮਲਟੀਪਰਪਸ ਸਰਵਿਸ ਸੁਸਾਇਟੀ ਲਿਮ.
ਠੱਟਾ।