ਮੰਗੂਪੁਰ ਸਕੂਲ ਦੀ ਚਾਰਦੀਵਾਰੀ ਨਾਲ ਲੱਗੀਆਂ ਰੂੜੀਆਂ ਦੇ ਰਹੀਆਂ ਨੇ ਬੀਮਾਰੀਆਂ ਨੂੰ ਸੱਦਾ

37

11032013ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਮੰਗੂਪੁਰ ਜ਼ਿਲ੍ਹੇ ਦੇ ਗਿਣਤੀ ਦੇ ਸਕੂਲਾਂ ਵਿਚ ਆਉਂਦਾ ਹੈ, ਸੁੰਦਰ ਇਮਾਰਤ ਤੇ ਚਾਰਦੀਵਾਰੀ ਦੇਖਣਯੋਗ ਹੈ | ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਜਿੰਨੀ ਸੁੰਦਰਤਾ ਅੰਦਰ ਹੈ, ਉਨੀ ਵੱਡੀ ਗੰਦਗੀ ਸਕੂਲ ਦੀ ਖੇਡ ਗਰਾਊਾਡ ਸਕੂਲ ਦੀ ਪੱਛਮੀ ਬਾਹੀ ਵਾਲੇ ਪਾਸੇ | ਪਿੰਡ ਦੀ ਸਾਰੀ ਅਬਾਦੀ ਦਾ ਗੰਦਾ ਪਾਣੀ ਇਥੇ ਹੀ ਪੈਂਦਾ ਹੈ | ਗੰਦੇ ਪਾਣੀ ਤੇ ਰੂੜੀਆਂ ਆਦਿ ਦੀ ਬਦਬੂ, ਮੱਛਰ, ਮੱਖੀਆਂ ਸਕੂਲੀ ਬੱਚਿਆਂ ਲਈ ਖ਼ਤਰਾ ਬਣੇ ਹੋਏ ਹਨ | ਪਿੰਡ ਦੇ ਬਹੁਤੇ ਘਰਾਂ ਦੇ ਬੱਚੇ ਪਬਲਿਕ ਸਕੂਲ ਜਾਂ ਫਿਰ ਅਕੈਡਮੀਆਂ ਆਦਿ ਵਿਚ ਪੜ੍ਹਦੇ ਹਨ | ਇਥੇ ਸਾਰੇ ਬੱਚੇ ਗਰੀਬ ਪਰਿਵਾਰਾਂ ਦੇ ਹੀ ਪੜ੍ਹਦੇ ਹਨ | ਸਕੂਲ ਦਾ ਪੜ੍ਹਾਈ ਵਿਚ ਚੰਗਾ ਰੁਤਬਾ ਹੈ, ਪਰ ਬਾਹਰਲੀ ਸਫ਼ਾਈ ਸਕੂਲ ਲਈ ਮੁਸੀਬਤ ਬਣੀ ਹੋਈ ਹੈ, ਜਿਥੇ ਪਿੰਡ ਦਾ ਪਾਣੀ ਪੈਂਦਾ ਹੈ, ਉਹ ਥਾਂ ਪਿੰਡ ਨੂਰੋਵਾਲ ਦੀ ਹੈ | ਪਿਛਲੇ ਸਮੇਂ ਵਿਚ ਬੱਚਿਆਂ ਤੇ ਸਕੂਲ ਦੀ ਬੇਹਤਰੀ ਨੂੰ ਮੁੱਖ ਰੱਖਦਿਆਂ ਸਰਪੰਚ ਨੂਰੋਵਾਲ ਤੇ ਸਮੁੱਚੀ ਪੰਚਾਇਤ ਨੇ ਮੰਗੂਪੁਰ ਨਿਵਾਸੀਆਂ ਨੂੰ ਕਿਹਾ ਸੀ ਕਿ ਮਿੱਟੀ ਪਾ ਕੇ ਇਹ ਥਾਂ ਪੱਧਰਾ ਕਰਕੇ ਸਕੂਲ ਦੀ ਗਰਾਉਂਡ ਆਦਿ ਲਈ ਵਰਤੋਂ ਕਰ ਅਸੀਂ ਕੋਈ ਹੱਕ ਨਹੀਂ ਜਤਾਵਾਂਗੇ, ਪਰ ਮੰਗੂਪੁਰ ਨਿਵਾਸੀਆਂ ਨੇ ਨਾ ਗੰਦਾ ਪਾਣੀ ਬੰਦ ਕੀਤਾ ਹੈ ਤੇ ਨਾ ਹੀ ਆਪਣੇ ਕਿਸੇ ਛੱਪੜ ਪ੍ਰਤੀ ਅਜੇ ਤੱਕ ਗੰਭੀਰਤਾ ਦਿਖਾਈ ਹੈ | ਬੱਚਿਆਂ ਦੇ ਮਾਪਿਆਂ ਦੀ ਮੰਗ ਹੈ ਕਿ ਇਸ ਥਾਂ ਦੀ ਗੰਦਗੀ ਹਟਾਈ ਜਾਵੇ ਤੇ ਗੰਦੇ ਪਾਣੀ ਦੀ ਨਿਕਾਸੀ ਬੰਦ ਕਰਕੇ ਬੱਚਿਆਂ ਦੀ ਸਿਹਤ ਪ੍ਰਤੀ ਗੰਭੀਰਤਾ ਦਿਖਾਈ ਜਾਵੇ |