ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਸਕੂਲ ਦਾ ਪਹਿਲਾ ਮੈਗਜ਼ੀਨ ‘ਖਿੜਦੇ ਸੁਪਨੇ’ਸਕੂਲ ਦੀ ਸਵੇਰ ਦੀ ਸਭਾ ਵਿਚ ਜਾਰੀ ਕੀਤਾ ਗਿਆ | ਇਸ ਵਿਚ ਵਿਸ਼ੇਸ਼ ਤੌਰ ‘ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ, ਮੈਂਬਰ ਪੰਚਾਇਤ ਰਣਜੀਤ ਸਿੰਘ, ਮੈਡਮ ਸਰਬਜੀਤ ਕੌਰ ਬੀ.ਪੀ.ਈ.ਓ ਸੁਲਤਾਨਪੁਰ ਲੋਧੀ-1 ਤੇ ਸਾਂਝ ਪ੍ਰਕਾਸ਼ਨ ਦੇ ਰਾਜੂ ਸੋਨੀ ਹਾਜ਼ਰ ਸਨ | ਇਸ ਮੌਕੇ ਰਾਜੂ ਸੋਨੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਤ ਜੀਵਨ ਦਾ ਹਿੱਸਾ ਹੈ | ਸਾਹਿਤ ਬਿਨਾਂ ਜੀਵਨ ਦਾ ਮਹੱਤਵ ਕੁਝ ਵੀ ਨਹੀਂ | ਸਾਹਿਤ ਉਹ ਵੀ ਜੋ ਨੰਨੇ ਮੰੁਨੇ ਬੱਚੇ ਰਚ ਰਹੇ ਹੋਣ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਸਕੂਲ ਲਾਇਬ੍ਰੇਰੀ ਨਾਲ ਜ਼ਰੂਰ ਜੁੜਨ ਤਾਂ ਕਿ ਉਹਨਾਂ ਦਾ ਬੋਧਿਕ ਵਿਕਾਸ ਹੋਰ ਤੇਜ਼ ਹੋ ਸਕੇ | ਰਾਜੂ ਸੋਨੀ ਨੇ ਕਿਹਾ ਕਿ ਕੋਈ ਵੀ ਬਾਬਾ ਜਾਂ ਜੋਤਿਸ਼ੀ ਸਾਡੀ ਜ਼ਿੰਦਗੀ ਨੂੰ ਸਫਲ ਜਾਂ ਅਸਫਲ ਨਹੀਂ ਬਣਾ ਸਕਦਾ | ਇਸ ਲਈ ਕੋਸ਼ਿਸ਼ ਤੇ ਕੰਮ ਕਰਨਾ ਪੈਂਦਾ ਹੈ | ਉਨ੍ਹਾਂ ਬੱਚਿਆਂ ਨੂੰ ਵਿਗਿਆਨਿਕ ਸੋਚ ਅਪਣਾਉਣ ਲਈ ਕਿਹਾ | ਇਸ ਮੌਕੇ ‘ਤੇ ਉਨ੍ਹਾਂ ਸਕੂਲ ਦੇ ਸਟਾਫ਼ ਨੂੰ ਤੇ ਸੰਪਾਦਕ ਸੁਰਜੀਤ ਟਿੱਬਾ ਨੂੰ ਸਕੂਲ ਦਾ ਪਹਿਲਾ ਮੈਗਜ਼ੀਨ ਕੱਢਣ ਲਈ ਮੁਬਾਰਕਬਾਦ ਦਿੱਤੀ | ਮੁੱਖ ਅਧਿਆਪਕ ਜਸਵੀਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ‘ਤੇ ਸੁਖਦੇਵ ਸਿੰਘ, ਸਤਨਾਮ ਸਿੰਘ, ਪ੍ਰਭਜੀਤ ਕੌਰ, ਨਿਧੀ, ਗੁਰਭੇਜ ਸਿੰਘ, ਮਾਸਟਰ ਕਰਨੈਲ ਸਿੰਘ ਮਲਕੀਤ ਸਿੰਘ, ਸੁਰਿੰਦਰ ਸਿੰਘ ਹਾਜ਼ਰ ਸਨ |