ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਖਾਲਸੇ ਦੇ ਜਨਮ ਦਿਵਸ ਮੌਕੇ ਕਰਵਾਏ ਜਾਣ ਵਾਲੇ ਦੋ ਰੋਜ਼ਾ ਧਾਰਮਿਕ ਸਮਾਗਮ ਦੀ ਤਿਆਰੀ ਵਾਸਤੇ ਮੀਟਿੰਗ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਖਸ਼ੀਸ਼ ਸਿੰਘ ਚਾਨਾ ਖਜ਼ਾਨਚੀ ਨੇ ਦੱਸਿਆ ਕਿ ਵਿਸਾਖੀ ਪੁਰਬ ਦੀ ਖੁਸ਼ੀ ਵਿਚ 12 ਅਪ੍ਰੈਲ ਨੂੰ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਵਿਖੇ ਸ਼ਾਮ 7 ਤੋਂ 11 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਤੇ 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ 9 ਅਪ੍ਰੈਲ ਨੂੰ ਖਾਲਸੇ ਦੇ ਜਨਮ ਦੀ ਖੁਸ਼ੀ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਮੌਕੇ ਜੀਤ ਸਿੰਘ ਪ੍ਰਧਾਨ, ਡਾ: ਦਲੀਪ ਸਿੰਘ ਭੀਲਾਂਵਾਲਾ ਮੀਤ ਪ੍ਰਧਾਨ, ਸਵਰਨ ਸਿੰਘ ਮੈਨੇਜਰ, ਬਖਸ਼ੀਸ਼ ਸਿੰਘ ਚਾਨਾ ਖਜ਼ਾਨਚੀ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਹਰਚਰਨ ਸਿੰਘ ਸਰਪੰਚ ਜਾਂਗਲਾ ਸਕੱਤਰ, ਕਾਨੂੰਗੋ ਨਿਰੰਜਨ ਸਿੰਘ ਅਮਰਕੋਟ, ਸਵਰਨ ਸਿੰਘ ਮੈਂਬਰ ਵੀ ਹਾਜ਼ਰ ਸਨ |