ਬਾਬਾ ਨਾਥ ਸੈਦਪੁਰ ਦਾ ਸਾਲਾਨਾ ਜੋੜ ਮੇਲੇ ‘ਤੇ ਕਬੱਡੀ ਟੂਰਨਾਮੈਂਟ ਕਰਵਾਇਆ

56

02042013ਬਾਬਾ ਨਾਥ ਸੈਦਪੁਰ ਦਾ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਨੌਜਵਾਨ ਸਭਾ ਬਾਬਾ ਨਾਥ ਸੈਦਪੁਰ ਵੱਲੋਂ ਨਗਰ ਪੰਚਾਇਤ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਕ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ ਜਿਸ ਵਿਚ 70 ਕਿੱਲੋਗ੍ਰਾਮ ਦੀਆਂ 6 ਟੀਮਾਂ ਅਤੇ ਓਪਨ ਦੀਆਂ ਕਬੱਡੀ ਪਿੰਡ ਪੱਧਰ ਦੀਆਂ ਵੀ 8 ਟੀਮਾਂ ਨੇ ਭਾਗ ਲਿਆ | 70 ਕਿੱਲੋ ਵਰਗ ਭਾਰ ਦੇ ਫਾਈਨਲ ਮੁਕਾਬਲੇ ਵਿਚ ਟਿੱਬਾ ਦੀ ਟੀਮ ਨੇ ਪਰਮਜੀਤਪੁਰ ਦੀ ਟੀਮ ਨੂੰ, ਕਬੱਡੀ ਪਿੰਡ ਪੱਧਰ ਓਪਨ ‘ਚ ਪਰਮਜੀਤਪੁਰ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਹਰਾਇਆ | ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਆਏ ਮੁੱਖ ਮਹਿਮਾਨਾਂ ਨੂੰ ਸੁਖਵਿੰਦਰ ਸਿੰਘ ਸੁੱਖ ਨੇ ਜੀ ਆਇਆਂ ਕਿਹਾ | ਇਸ ਮੌਕੇ ‘ਤੇ ਐਡਵੋਕੇਟ ਕੁਲਬੀਰ ਸਿੰਘ, ਪਿੰ੍ਰਸੀਪਲ ਕੇਵਲ ਸਿੰਘ, ਬੀਬੀ ਦਰਸ਼ਨ ਕੌਰ, ਸਰਪੰਚ ਲਲਿਤਾ ਮੱਟੂ, ਹਰਮਿੰਦਰ ਸਿੰਘ, ਮਾਸਟਰ ਪ੍ਰੇਮ ਚੰਦ, ਬਲਵਿੰਦਰ ਸਿੰਘ ਅਰਜ਼ੀ ਨਵੀਸ, ਪ੍ਰੀਤਮ ਸਿੰਘ ਮੋਮੀ, ਨਰਿੰਦਰ ਸਿੰਘ ਨੰਬਰਦਾਰ, ਰਘਬੀਰ ਸਿੰਘ ਹਲਵਾਈ, ਸੁਰਿੰਦਰ ਕੁਮਾਰ ਭੋਲਾ, ਮਾਸਟਰ ਬਲਬੀਰ ਸਿੰਘ, ਨਰਿੰਦਰ ਸਿੰਘ ਚੰਦੀ, ਇੰਦਰਜੀਤ ਸਿੰਘ, ਗਗਨਦੀਪ ਸਿੰਘ ਦੋਵੇਂ ਐਡਵੋਕੇਟ, ਮੁਹਿੰਦਰ ਸਿੰਘ ਥਿੰਦ, ਸੁਖਜਿੰਦਰ ਸਿੰਘ ਅਤੇ ਸਮਰਪ੍ਰੀਤ ਸਿੰਘ ਸਟੇਜ ਤੇ ਹਾਜ਼ਰ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਨੇ ਕਿਹਾ ਕਿ ਖੇਡਾਂ ਤੰਦਰੁਸਤੀ ਦਾ ਸੁਨੇਹਾ ਦਿੰਦੀਆਂ ਹਨ | ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੱਮੇ ਧੰਜੂ ਦੇ ਪਿਤਾ ਗੁਰਚਰਨ ਸਿੰਘ ਮੰਗੂਪੁਰ, ਜੌਨੀ ਭੰਡਾਰੀ ਕੇਨੈਡਾ ਤੇ ਸਤਵਿੰਦਰ ਸਿੰਘ ਸੱਤੀ ਨੇ 11-11 ਹਜ਼ਾਰ ਰੁਪਏ, ਗੁਰਅਮਿੰਤਪਾਲ ਸਿੰਘ ਪਾਲੀ ਕੇਨੈਡਾ ਵੱਲੋਂ 31 ਹਜ਼ਾਰ ਰੁਪਏ ਤੇ ਤਜਿੰਦਰ ਸਿੰਘ ਨਿੱਝਰ ਸਰਪੰਚ ਪ੍ਰਧਾਨ ਨਾਰਵੇ ਕਬੱਡੀ ਕਲੱਬ ਨੇ ਵੀ ਪ੍ਰਬੰਧਕ ਕਮੇਟੀ ਨੂੰ ਵੱਡੀ ਆਰਥਿਕ ਸਹਾਇਤਾ ਦਿੱਤੀ | ਪ੍ਰਵਾਸੀ ਭਾਰਤੀਆਂ ਵੱਲੋਂ ਸਿਕੰਦਰ ਸਿੰਘ ਸੈਦਪੁਰ ਦਾ ਬੁਲਟ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਦ ਕਿ ਅੰਤਰਰਾਸ਼ਟਰੀ ਕਬੱਡੀ ਗੁਰਨਾਮ ਸਿੰਘ ਗਾਮੇ ਦਾ ਇੰਦਰਜੀਤ ਸਿੰਘ ਐਡਵੋਕੇਟ, ਬਿੱਟੂ, ਬਾਵਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ 25 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਗਿਆ | ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਚੰਨੇ ਦਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੰਤ ਮਹਾਂਪੁਰਸ਼ਾਂ ਗਰਾਮ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ |