ਬੀਤੇ ਦਿਨੀਂ ਖੇਤੀਬਾੜੀ ਵਿਭਾਗ ਕਪੂਰਥਲਾ ਵੱਲੋਂ ਸਾਊਣੀ ਦੀ ਫਸਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ ਅਰਜਨ ਫਾਰਮ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਆਤਮਾ ਸਕੀਮ ਤਹਿਤ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਕੀਤਾ ਤੇ ਪ੍ਰਧਾਨਗੀ ਅਲਕਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤੀ ਗਈ। ਇਸ ਮੇਲੇ ‘ਚ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਨਰੰਕਾਰ ਸਿੰਘ ਸਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ਦੌਰਾਨ ਇਲਾਕੇ ਦੇ ਮਸ਼ਹੂਰ ਕਿਸਾਨ ਸ. ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਨੇ ਵੀ ਇਸ ਕਿਸਾਨ ਮੇਲੇ ਵਿੱਚ ਚੰਦੀ ਬੀ ਫਾਰਮ ਦਾ ਸਟਾਲ ਲਗਾਇਆ। ਜਿਸ ਵਿੱਚ ਉਹਨਾਂ ਨੇ ਤਿਆਰ ਕੀਤੇ ਗਏ ਸ਼ਹਿਦ ਦੀ ਨੁਮਾਇਸ਼ ਲਗਾਈ। ਸ੍ਰੀਮਤੀ ਅਲਕਨੰਦਾ ਦਇਆਲ, ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇਸ ਸਟਾਲ ਵਿੱਚ ਸ਼ਿਰਕਤ ਕੀਤੀ ਅਤੇ ਚੰਦੀ ਬੀ ਫਾਰਮ ਵੱਲੋਂ ਤਿਆਰ ਕੀਤੇ ਸ਼ਹਿਦ ਦੀ ਖੂਬ ਸ਼ਲਾਘਾ ਕੀਤੀ।