ਖਾਲਸੇ ਦੇ ਦਿਵਸ ਨੂੰ ਸਮਰਪਿਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵੱਲੋਂ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ, ਐੱਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਅੱਜ ਸਮਾਪਤ ਹੋਇਆ | ਜਿਸ ਵਿਚ ਇਲਾਕੇ ਦੀਆਂ 3 ਟੀਮਾ ਨੇ ਭਾਗ ਲਿਆ | ਕਬੱਡੀ ਪਿੰਡ ਪੱਧਰ ਓਪਨ ਵਿਚ ਟਿੱਬਾ ਦੀ ਟੀਮ ਨੇ ਡਡਵਿੰਡੀ ਨੂੰ, 50 ਸਾਲ ਪੁਰਸ਼ਾਂ ਦੇ ਮੁਕਾਬਲੇ ਵਿਚ ਮੋਗਾ ਨੇ ਜਲੰਧਰ ਨੂੰ ਜਦਕਿ 60 ਕਿੱਲੋਗ੍ਰਾਮ ਭਾਰ ਵਰਗ ਵਿਚ ਸੁਰਖਪੁਰ ਨੇ ਖੀਰਾ ਵਾਲੀ ਨੂੰ ਹਰਾਇਆ | ਇਸ ਮੌਕੇ ਟੂਰਨਾਮੈਂਟ ਕਮੇਟੀ ਨੂੰ ਸੁਖਦੇਵ ਸਿੰਘ ਸੁੱਖਾ ਮਨੀਲਾ ਵੱਲੋਂ ਇਕ ਲੱਖ ਰੁਪਏ, ਰਾਜੂ ਭੀਲਾ ਵਾਲਾ 33 ਹਜ਼ਾਰ ਰੁਪਏ, ਸਰਵਜੀਤ ਸਿੰਘ ਸਾਬੀ ਯੂ.ਕੇ ਵੱਲੋਂ 20 ਹਜ਼ਾਰ ਰੁਪਏ, ਕਲੱਬ ਪ੍ਰਧਾਨ ਪ੍ਰੋ: ਚਰਨ ਸਿੰਘ ਵੱਲੋਂ 15 ਹਜ਼ਾਰ ਰੁਪਏ, ਸਰਪੰਚ ਬਲਜੀਤ ਸਿੰਘ 15 ਹਜ਼ਾਰ ਰੁਪਏ, ਅਨੌਖ ਸਿੰਘ ਖਹਿਰਾ 10 ਹਜ਼ਾਰ ਰੁਪਏ, ਮਨੋਹਰ ਸਿੰਘ ਖਹਿਰਾ ਵੱਲੋਂ 10 ਹਜ਼ਾਰ ਆਰਥਿਕ ਸਹਾਇਤਾ ਦਿੱਤੀ ਗਈ | ਕਬੱਡੀ ਓਪਨ ਪਿੰਡ ਪੱਧਰ ਦੀ ਜੇਤੂ ਟੀਮ ਨੂੰ ਗੁਰਦਿਆਲ ਸਿੰਘ ਪੱਡਾ ਵੱਲੋਂ 31 ਹਜ਼ਾਰ ਰੁਪਏ ਦਿੱਤੇ ਜਦਕਿ ਬਾਬਾ ਸਰੂਪ ਸਿੰਘ ਪਰਿਵਾਰ ਵੱਲੋਂ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ | 50 ਸਾਲ ਪੁਰਸ਼ਾ ਦੀ ਜੇਤੂ ਟੀਮ ਨੂੰ ਪੰਜਾਬ ਬਿਲਡਿੰਗ ਮਟੀਰੀਅਲ ਟਿੱਬਾ ਇਨਾਮ ਦਿੱਤਾ | ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਕਬੱਡੀ ਖਿਡਾਰੀ ਅਮਰਜੀਤ ਸਿੰਘ ਥਿੰਦ ਜੇ.ਏ ਸਰਕਲ ਪ੍ਰਧਾਨ ਕਪੂਰਥਲਾ ਪਾਵਰਕਾਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਅਮਰਕੋਟ, ਹਰਪ੍ਰੀਤ ਸਿੰਘ ਰੂਬੀ, ਜੱਸਾ ਭੰਡਾਲ, ਰਣਜੀਤ ਸਿੰਘ ਸੈਦਪੁਰ, ਸੁਖਦੇਵ ਸਿੰਘ ਜੇ.ਈ, ਅਮਰਜੀਤ ਸਿੰਘ ਜੀਤਾ, ਇੰਦਰਜੀਤ ਸਿੰਘ ਲਿਫਟਰ, ਰੌਸ਼ਨ ਖੈੜਾ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਬਲਜੀਤ ਸਿੰਘ ਬੱਬਾ, ਜਰਨੈਲ ਸਿੰਘ ਤਲਵੰਡੀ, ਚਰਨਜੀਤ ਸਿੰਘ, ਦਿਆਲ ਸਿੰਘ ਆਦਿ ਹਾਜ਼ਰ ਸਨ