ਪਹਿਲਾਂ 31 ਇੰਚ ਦਾ ਕੱਦੂ ਤੇ ਹੁਣ ਸਵਾ 5 ਕਿੱਲੋ ਦਾ ਚਕੰਦਰ।।

56

23042013ਖੇਤੀ ਖਸਮਾਂ ਸੇਤੀ’, ਸਾਇੰਸ ਦੀ ਤਰੱਕੀ ਅਤੇ ਪੜ੍ਹੇ ਲਿਖੇ ਕਿਸਾਨਾਂ ਦੀ ਮਿਹਨਤ ਨੇ ਸ਼ਾਇਦ ਹੁਣ ਇਸ ਪੁਰਾਣੀ ਕਹਾਵਤ ਨੂੰ ਫਿੱਕਾ ਕਰ ਦਿੱਤਾ ਹੈ। ਪਹਿਲਾਂ ਤਾਂ ਕਿਸਾਨ ਬੀਜ ਦਾ ਛਿੱਟਾ ਹੱਥੀਂ ਵਾਹੇ ਖੇਤ ਵਿੱਚ ਦੇ ਕੇ ਆਸਮਾਨ ਵੱਲ ਦੇਖਦਾ ਰਹਿੰਦਾ ਸੀ ਕਿ ਕਦੋਂ ਮੀਂਹ ਪਵੇ ਤੇ ਬੀਜ ਪੁੰਗਰਨਾ ਸ਼ੁਰੂ ਹੋਵੇ। ਪਰ ਆਧੁਨਿਕਤਾ ਨੇ ਕਿਸਾਨੀ ਨੂੰ ਵੀ ਆਪਣੀ ਪਰਤ ਚੜ੍ਹਾ ਦਿੱਤੀ ਹੈ। ਪਿੰਡ ਟਿੱਬਾ ਦੇ ਕਿਸਾਨ ਸ. ਸੁਰਜੀਤ ਸਿੰਘ ਟਿੱਬਾ ਜੋ ਕਿ ਸਿੱਖਿਆ ਵਿਭਾਗ ਵਿੱਚ ਬਤੌਰ ਕਲਰਕ ਵੀ ਹਨ, ਨੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿਚ ਕਿਸਾਨੀ ਕਰਦਿਆਂ ਸਵਾ ਪੰਜ ਕਿੱਲੋ ਦੇ ਚਕੰਦਰ ਦੀ ਪੈਦਾਵਾਰ ਕਰਕੇ ਇਲਾਕੇ ਦੀ ਕਿਸਾਨੀ ਨੂੰ ਹੈਰਾਨ ਕਰ ਦਿੱਤਾ ਹੈ। ਸ. ਸੁਰਜੀਤ ਸਿੰਘ ਅਨੁਸਾਰ ਉਹਨਾਂ ਨੇ ਇਸ ਫਸਲ ਨੂੰ ਆਮ ਤਰੀਕੇ ਨਾਲ ਹੀ ਪਾਲਿਆ ਹੈ। ਦਵਾਈ, ਸਪਰੇਅ ਅਤੇ ਖਾਦ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਸ. ਸੁਰਜੀਤ ਸਿੰਘ ਦੇ ਖੇਤਾਂ ਵਿੱਚ ਪਿਛਲੇ ਦਿਨੀਂ 31 ਇੰਚ ਦੇ ਕੱਦੂ ਦੀ ਪੈਦਾਵਾਰ ਕਰਕੇ ਰਿਕਾਰਡ ਕਾਇਮ ਕੀਤਾ ਸੀ।