ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 3 ਰੋਜ਼ਾ ਜੋੜ ਮੇਲਾ 27ਆਂ ਮਿਤੀ 9 ਮਈ 2013 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਿਤੀ 7 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਹੋਵੇਗੀ। ਮਿਤੀ 8 ਮਈ 2013 ਸ਼ਾਮ ਨੂੰ ਧਾਰਮਿਕ ਕਵੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਸ਼ਪਾਲ ਸਿੰਘ ਪਾਲ, ਕੰਵਰ ਇਕਬਾਲ, ਪ੍ਰਿੰਸੀਪਲ ਚੰਨਣ ਸਿੰਘ ਹਰਗੋਬਿੰਦਪੁਰੀ, ਸੁਜਾਨ ਸਿੰਘ ਸੁਜਾਨ, ਗੁਰਦਿਆਲ ਸਿੰਘ ਕਾਂਜਲੀ, ਡਾ. ਹਰੀ ਸਿੰਘ ਜਾਚਕ, ਆਸੀ ਈਸ਼ਪੁਰੀ, ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ ਬਾਬਾ ਬੀਰ ਸਿੰਘ ਜੀ ਦਾ ਜੀਵਨ ਕਵਿਤਾ ਵਿੱਚ ਸੁਨਾਉਣਗੇ। ਮਿਤੀ 9 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਦੀਵਾਨ ਸੱਜਣਗੇ। ਜਿਸ ਵਿੱਚ ਗਿਆਨੀ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ, ਪ੍ਰੋ. ਸੁਰਜੀਤ ਸਿੰਘ ਹਰਦਾਸਪੁਰ ਦਾ ਢਾਡੀ ਜਥਾ, ਗਿਆਨੀ ਅਵਤਾਰ ਸਿੰਘ ਦੂਲੋ੍ਵਾਲ ਵਾਲਿਆਂ ਦਾ ਕਵੀਸ਼ਰੀ ਜਥਾ, ਭਾਈ ਚਰਨਜੀਤ ਸਿੰਘ ਚੰਨ ਦਾ ਕਵੀਸ਼ਰੀ ਜਥਾ ਅਤੇ ਭਾਈ ਜਸਵੰਤ ਸਿੰਘ ਸ਼ਾਂਤ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਲਾਕੇ ਦੇ ਸੰਤ ਮਹਾਂਪੁਰਸ਼ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੇ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸਕੂਲ ਠੱਟਾ, ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਜਾਵੇਗੀ। ਇਸ ਸਾਰੇ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਠੱਟਾ ਦੀ ਵੈਬਸਾਈਟ wwww.thatta.in ਤੇ ਨਾਲੋ-ਨਾਲ ਦੇਖੀਆਂ ਜਾਸਕਦੀਆਂ ਹਨ। ਮਿਤੀ 9 ਮਈ 2013 ਦੇ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਦੀ ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ