ਨਿਉਯਾਰਕ ਵਿਚ 26ਵੀਂ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਗਿਆ

60

ਦੁਨੀਆ ਦੇ ਸਭ ਤੋਂ ਵਡੇ ਸ਼ਹਿਰ ਨਿਉਯਾਰਕ ਵਿਚ ਸਥਿੱਤ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿਲ ਵਲੋਂ ਸਿੱਖਾਂ ਦੀ ਹੋਂਦ ਨੂੰ ਦਰਸਾਉਦੀ 26ਵੀਂ ਸਿੱਖ ਡੇ ਪਰੇਡ ਦਾ ਮੈਨਹਟਨ ਵਿਚ ਆਯੋਜਨ ਕੀਤਾ ਗਿਆ। ਪਿੰਡ ਤੋਂ ਨਿਊਯਾਰਕ ਵਿੱਚ ਰਹਿ ਰਹੇ ਪ੍ਰੋ.ਜਸਵੰਤ ਸਿੰਘ ਮੋਮੀ ਅਨੁਸਾਰ ਇਸ ਪਰੇਡ ਵਿੱਚ ਦੂਰ ਦੂਰ ਤੋਂ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਤੇ ਸਿੱਖ ਧਰਮ ਨੂੰ ਦਰਸਾਉਦੀਆਂ ਵੱਖ ਵੱਖ ਝਾਕੀਆਂ ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿੱਚ ਚੱਲ ਰਹੀਆਂ ਸਨ। ਇਸ ਮੌਕੇ ਤੇ ਰਾਗੀ ਢਾਡੀ ਵੀ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਥਾਂ -ਥਾਂ ਤੇ ਗੁਰੂ ਦੇ ਲੰਗਰ ਅਤੁੱਟ ਚਲ ਰਹੇ ਸਨ।