ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ‘ਚ ਵਿਸ਼ੇਸ਼ ਪ੍ਰਦਰਸ਼ਨੀ 22 ਨੂੰ

50

ਸ਼ਕਤੀਮਾਨ ਰੋਟਾਵੇਟਰ ਕੰਪਨੀ ਵੱਲੋਂ 22 ਸਤੰਬਰ ਐਤਵਾਰ ਨੂੰ ਸਫ਼ਰੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ‘ਚ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ। ਜਿਸ ਵਿਚ ਕਿਸਾਨਾਂ ਨੂੰ ਇਨਾਮ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਨਿਊ ਪ੍ਰੋਡਕਟ ਹੈੱਡ ਸ੍ਰੀ ਅਸ਼ੋਕ ਪਟੇਲ ਨੇ ਦੱਸਿਆ ਕਿ ਬੀਤੇ ਦਿਨੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਗਏ ਸਾਲਾਨਾ ਮੇਲੇ ਵਿਚ ਸ਼ਕਤੀਮਾਨ ਰੋਟਾਵੇਟਰ ਬੁੱਕ ਕਰਵਾਉਣ ਵਾਲਿਆਂ ਦੇ ਲੱਕੀ ਡਰਾਅ ਕੱਢੇ ਗਏ ਸਨ, ਜਿਨ੍ਹਾਂ ਵਿਚ ਜ਼ਿਲ੍ਹਾ ਕਪੂਰਥਲਾ ਵਿਚੋਂ ਥਿੰਦ ਮਸ਼ੀਨਰੀ ਸੈਂਟਰ ਵੱਲੋਂ ਕੱਢੇ ਗਏ ਲੱਕੀ ਡਰਾਅ ‘ਚ ਕਿਸਾਨ ਸੰਤ ਬਾਬਾ ਲੀਡਰ ਸਿੰਘ ਸੈਫ਼ਲਾਬਾਦ ਅਤੇ ਦਵਿੰਦਰ ਸਿੰਘ ਕੁਲੀਆਂ ਦੇ ਬੁਲੇਟ ਮੋਟਰਸਾਈਕਲ ਦੇ ਡਰਾਅ ਨਿਕਲੇ ਸਨ, ਜੋ ਛੇਤੀ ਹੀ ਦਿੱਤੇ ਜਾਣਗੇ। ਇਸ ਮੌਕੇ ਦੀਪ ਕੁਮਾਰ, ਮਨਦੀਪ ਸਿੰਘ, ਗੁਰਮੇਲ ਸਿੰਘ, ਚੇਅਰਮੈਨ ਥਿੰਦ ਮਸ਼ੀਨਰੀ ਸਟੋਰ ਜੱਗਾ ਸਿੰਘ, ਐਮ.ਡੀ ਰਵਨੀਤ ਸਿੰਘ ਆਦਿ ਵੀ ਹਾਜ਼ਰ ਸਨ |