ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਮਹਾਂ ਪੁਰਸ਼ਾਂ ਦੀ ਯਾਦ ਵਿੱਚ ਇਕੋਤਰੀ ਸਮਾਗਮ ਦੀ ਸਮਾਪਤੀ

43

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਖੇ ਸੰਤ ਬਾਬਾ ਬੀਰ ਸਿੰਘ ਜੀ ਦੇ ਗੜਵਈ ਬਾਬਾ ਕਾਹਨ ਸਿੰਘ, ਬਾਬਾ ਖੜਕ ਸਿੰਘ, ਬਾਬਾ ਭਾਗ ਸਿੰਘ, ਬਾਬਾ ਜਗਤ ਸਿੰਘ, ਬਾਬਾ ਹੀਰਾ ਸਿੰਘ ਅਤੇ ਸੰਤ ਕਰਤਾਰ ਸਿੰਘ ਜੀ ਦੀ ਯਾਦ ਵਿੱਚ ਬੀਤੇ 9 ਮਾਰਚ ਤੋਂ ਅਰੰਭ ਹੋਏ 101 ਅਖੰਡ ਪਾਠਾਂ ਦੀ ਲੜੀ (ਸਮੇਤ ਜਪੁਜੀ ਸਾਹਿਬ) ਦਾ ਸਮਾਪਤੀ ਸਮਾਗਮ ਮਿਤੀ 30-03-2011 ਦਿਨ ਬੁੱਧਵਾਰ ਨੂੰ ਹੋਇਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਜਸ ਸ੍ਰਵਣ ਕਰਵਾਇਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।