ਕੋਆਪ੍ਰੇਟਿਵ ਸੁਸਾਇਟੀ ਵਿੱਚ ਪਾਣੀ ਬਚਾਓ ਲਈ ਟੈਸ਼ੀਓਮੀਟਰ ਸਬੰਧੀ ਸੈਮੀਨਾਰ ਆਯੋਜਿਤ

54

ਪੰਜਾਬ ਸੂਬੇ ਚ ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ। ਕਿਸਾਨਾਂ ਵੱਲੋਂ ਲਗਭਗ 26 ਹੈਕਟੇਅਰ ਰਕਬੇ ਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਕਾਰਨ ਵਿਗਿਆਨੀਆਂ ਵੱਲੋਂ ਘੱਟ ਪਾਣੀ ਤੋਂ ਵੱਧ ਝੋਨਾ ਪ੍ਰਾਪਤ ਕਰਨ ਲਈ ਤਕਨੀਕਾਂ ਦੀ ਖੋਜ ਕੀਤੀ ਜਾ ਰਹੀ ਹੈ। ਅਜਿਹੀ ਤਕਨੀਕ ਖੇਤੀ ਮਾਹਿਰਾਂ ਵੱਲੋਂ ਟੈਸ਼ੀਓਮੀਟਰ ਦੇ ਰੂਪ ਵਿੱਚ ਵਿਕਸਤ ਕੀਤੀ ਗਈ ਹੈ, ਜਿਸ ਸਬੰਧੀ ਠੱਟਾ ਕੋਆਪ੍ਰੇਟਿਵ ਸੁਸਾਇਟੀ ਵੱਲੋਂ ਕਿਸਾਨਾਂ ਲਈ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਪੀ.ਏ.ਯੂ ਤੋਂ ਡਾ. ਕਮਲ ਦੱਤਾ ਅਤੇ ਕੇ.ਵੀ.ਕੇ. ਤੋਂ ਡਾ. ਅੰਗਰੇਜ ਸਿੰਘ ਤੇ ਡਾ.ਜਸਬੀਰ ਸਿੰਘ ਨੇ ਟੈਸ਼ੀਓਮੀਟਰ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।