ਗਰਾਮ ਪੰਚਾਇਤ ਅਮਰਕੋਟ ਵੱਲੋਂ ਗਰਾਂਟ ਦੇਣ ‘ਤੇ ਡਾ: ਉਪਿੰਦਰਜੀਤ ਕੌਰ ਦਾ ਧੰਨਵਾਦ।

38

ਗਰਾਮ ਪੰਚਾਇਤ ਅਮਰਕੋਟ ਦੀ ਚੋਣ ਸਰਬਸੰਮਤੀ ਨਾਲ ਹੋਣ ਵਾਸਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਹਿਤ ਨਗਰ ਨਿਵਾਸੀਆਂ ਨੇ ਧਾਰਮਿਕ ਸਮਾਗਮ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਰਤ ਸਿੰਘ ਸਰਪੰਚ ਨੇ ਡਾ: ਉਪਿੰਦਰਜੀਤ ਕੌਰ ਵੱਲੋਂ ਨਗਰ ਦੇ ਵਿਕਾਸ ਕਾਰਜਾਂ ਵਾਸਤੇ ਮੁਹੱਈਆ ਕਰਵਾਈ ਦੋ ਲੱਖ ਰੁਪਏ ਦੀ ਗਰਾਂਟ ਵਾਸਤੇ ਧੰਨਵਾਦ ਕੀਤਾ। ਉਨ੍ਹਾਂ ਨੇ ਨਗਰ ਦਾ ਵਿਕਾਸ ਬਗੈਰ ਕਿਸੇ ਭਿੰਨਭੇਦ ਕਰਾਉਣ ਦਾ ਭਰੋਸਾ ਦਿੱਤਾ। ਮੋਹਣ ਸਿੰਘ ਨੇ ਵੀ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਨਿਰੰਜਨ ਸਿੰਘ ਕਾਨੂੰਗੋ, ਸੁਖਜੀਤ ਕੌਰ ਸਾਬਕਾ ਸਰਪੰਚ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ, ਮੈਂਬਰ ਪੰਚਾਇਤ ਮਾਸਟਰ ਗੁਰਬਚਨ ਸਿੰਘ, ਬਲਵਿੰਦਰ ਕੌਰ, ਸੁਖਦੀਪ ਕੌਰ, ਗੁਰਬਿੰਦਰ ਸਿੰਘ, ਬਲਵਿੰਦਰ ਸਿੰਘ ਬੱਗਾ ਮੈਂਬਰ ਪੰਚਾਇਤ, ਤਾਰਾ ਸਿੰਘ, ਮਾਸਟਰ ਬਲਵੰਤ ਸਿੰਘ ਅਮਰਕੋਟ, ਮਾਸਟਰ ਗੁਰਮੇਜ ਸਿੰਘ, ਮਾਸਟਰ ਗੁਰਮੇਲ ਸਿੰਘ, ਸੰਤੋਖ ਸਿੰਘ ਰਬਾਬੀ, ਮਲਕੀਤ ਸਿੰਘ, ਬਖ਼ਸ਼ੀਸ਼ ਸਿੰਘ ਪਟਵਾਰੀ, ਕੁਲਦੀਪ ਸਿੰਘ, ਸੁਖਦੇਵ ਸਿੰਘ, ਰਵਿੰਦਰ ਸਿੰਘ ਰਵੀ, ਬਲਜੀਤ ਸਿੰਘ ਪਟਵਾਰੀ, ਹਰਜਿੰਦਰ ਸਿੰਘ ਸ਼ਿੰਦ, ਰਜਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਰਾਣਾ, ਰਾਜਵੀਰ ਸਿੰਘ ਰਾਜੂ, ਅਜਮੇਰ ਸਿੰਘ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਭਾਈ ਤਰਸੇਮ ਸਿੰਘ ਤੇ ਭਾਈ ਸਟਾਲਿਨ ਸਿੰਘ ਨੇ ਵੀ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। 300720131