ਪਿੰਡ ਵਿਚ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਦੀ ਸ਼ੁਰੂਆਤ

35

pb1 pb1 (1)ਮਿਤੀ 29.03.2012 ਦਿਨ ਵੀਰਵਾਰ ਨੂੰ ਰਿਜਰਵ ਬੈਂਕ ਆਫ ਇੰਡੀਆ ਦੇ ਨਿਰਦੇ੍ਸ਼ਾਂ ਮੁਤਾਬਕ ਪਿੰਡ ਠੱਟਾ ਨਵਾਂ ਵਿਚ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਖੋਲ੍ਹੀ ਗਈ। ਬੈਂਕ ਦੇ ਮੈਨਜਰ ਸ੍ਰੀ ਮਨੋਹਰ ਸਿੰਘ ਜੀ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਸੇਵਿੰਗ ਅਕਾਊਂਟ, ਰੈਕਰਿੰਗ ਡਿਪੋਜਿਟ, ਫਿਕਸਡ ਡਿਪੋਜਿਟ, ਟਰਮ ਡਿਪੋਜਿਟ, ਸੀਨੀਅਰ ਸਿਟੀਜਨ ਅਕਾਉਂਟ, ਸਟੂਡੈਂਟ ਅਕਾਊਂਟ ਅਤੇ ਜ਼ੀਰੋ ਬੈਲੇਂਸ ਅਕਾਊਂਟ ਦੀ ਸੁਵਿਧਾ ਉਪਲਭਦ ਹੈ। ਬੈਂਕ ਪੂਰੀ ਤਰਾਂ ਨਾਲ ਆਨਲਾਈਨ ਹੈ। ਜਲਦ ਹੀ ਨੈਟ ਬੈਂਕਿੰਗ, ਏ.ਟੀ.ਐਮ., ਕਿਸਾਨਾਂ ਅਤੇ ਦੁਕਾਨਦਾਰਾਂ ਲਈ ਘੱਟ ਵਿਆਜ ਤੇ ਕਰਜੇ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਬੈਂਕ ਦੇ ਫੋਨ ਨੰਬਰ 01828-252009 ਤੇ ਸੰਪਰਕ ਕੀਤਾ ਜਾ ਸਕਦਾ ਹੈ।