ਮਾਸਟਰ ਬਖ਼ਸ਼ੀ ਸਿੰਘ ਜੋ ਪੱਦ-ਉੱਨਤ ਹੋ ਕੇ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਹੈੱਡਮਾਸਟਰ ਬਣੇ ਹਨ, ਨੂੰ ਸਰਕਾਰੀ ਹਾਈ ਸਕੂਲ ਜਾਰਜਪੁਰ ਦੇ ਸਟਾਫ਼ ਨੇ ਵਿਦਾਇਗੀ ਪਾਰਟੀ ਦਿੱਤੀ। ਪਰਮਜੀਤ ਕੌਰ ਹੈੱਡਮਿਸਟਰੈਸ ਨੇ ਮਾਸਟਰ ਬਖ਼ਸ਼ੀ ਸਿੰਘ ਦੇ ਪੱਦ ਉੱਨਤ ਹੋਣ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਮਾਸਟਰ ਬਖ਼ਸ਼ੀ ਸਿੰਘ ਪਿੰਡ ਜਾਰਜਪੁਰ ਵਿਖੇ ਬਤੌਰ ਆਰਜ਼ੀ ਹੈੱਡਮਾਸਟਰ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹ ਇਕ ਸਮਰਪਿਤ ਅਧਿਆਪਕ ਹਨ ਜੋ ਹਮੇਸ਼ਾ ਵਿਦਿਆਰਥੀ ਦੀ ਭਲਾਈ ਵਾਸਤੇ ਸਰਗਰਮ ਰਹਿੰਦੇ ਹਨ। ਇਸ ਮੌਕੇ ਸ: ਬਖ਼ਸ਼ੀ ਸਿੰਘ ਦੇ ਮਾਣ ਵਿਚ ਵਿਦਿਆਰਥੀਆਂ ਵੱਲੋਂ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸੁਰਜੀਤ ਕੌਰ ਨੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਅਵਤਾਰ ਸਿੰਘ, ਜਗਜੀਵਨ ਕੌਰ, ਪ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਠੱਟਾ ਨਵਾਂ, ਅਮਨਪ੍ਰੀਤ ਕੌਰ, ਸਰਬਜੀਤ ਸਿੰਘ, ਪ੍ਰਵੀਨ ਕੁਮਾਰੀ ਵੀ ਹਾਜ਼ਰ ਸਨ। ਜਥੇਦਾਰ ਮਲੂਕ ਸਿੰਘ ਸਰਪੰਚ ਜਾਰਜਪੁਰ ਨੇ ਇਸ ਮੌਕੇ ਕਿਹਾ ਮਾਸਟਰ ਬਖ਼ਸ਼ੀ ਸਿੰਘ ਨੇ ਪਿੰਡ ਜਾਰਜਪੁਰ ਦੇ ਸਕੂਲ ਨੂੰ ਵੱਡਾ ਮਾਣ ਸਨਮਾਨ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ।