ਕਿਸਾਨ ਪਹਿਲ ਦੇ ਅਧਾਰ ‘ਤੇ ਆਰਗੈਨਿਕ ਖੇਤੀ ਨੂੰ ਅਪਣਾਉਣ। ਇਹ ਗੱਲ ਡਾ: ਮੁਖਤਿਆਰ ਸਿੰਘ ਗਿੱਲ ਪਸਾਰ ਸਿੱਖਿਆ ਡਾਇਰੈਕਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅੱਜ ਪਿੰਡ ਬੂਲਪੁਰ ਵਿਚ ਪੰਜਾਬ ਖੇਤੀਬਾੜੀ ਬਾੜੀ ਯੂਨੀਵਰਸਿਟੀ ਵੱਲੋਂ ਖੋਲ੍ਹੇ ਗਏ ਖੇਤੀਬਾੜੀ ਸੂਚਨਾ ਕੇਂਦਰ ਦੇ ਉਦਘਾਟਨ ਉਪਰੰਤ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਫਾਰਮ ਸਲਾਹਕਾਰ ਸੇਵਾ ਸਕੀਮ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪਸਾਰ ਸਿੱਖਿਆ ਡਾਇਰੈਕਟਰ ਨੇ ਜ਼ਿਲ੍ਹੇ ਵਿਚ ਫਾਰਮ ਸਲਾਹਕਾਰ ਸੇਵਾ ਸਕੀਮ ਤਹਿਤ ਚੱਲ ਰਹੀਆਂ ਵੱਖ-ਵੱਖ ਸਰਗਰਮੀਆਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਸਾਨਾਂ ਨੂੰ ਮੱਕੀ, ਸੂਰਜ ਮੁਖੀ, ਸ਼ਿਮਲਾ ਮਿਰਚ ਦੀ ਬਿਜਾਈ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਤੇ ਕਿ ਉਹ ਕੀਟ ਨਾਸ਼ਕ, ਨਦੀਨ ਨਾਸ਼ਕਾਂ ਤੇ ਖਾਦਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ। ਸਮਾਗਮ ਦੇ ਅੰਤ ਵਿਚ ਸਟੇਟ ਐਵਾਰਡੀ ਕਿਸਾਨ, ਸ: ਸਰਵਣ ਸਿੰਘ ਚੰਦੀ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਡਾ: ਗਿੱਲ ਨੇ ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ ਤੇ ਸ: ਦਾਰਾ ਸਿੰਘ ਪਟਵਾਰੀ ਦੇ ਖੇਤਾਂ ਵਿਚ ਫਾਰਮ ਸਲਾਹਕਾਰ ਸਕੀਮ ਤਹਿਤ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੇ ਖੋਜ ਤਜਰਬਿਆਂ ਦਾ ਨਿਰੀਖਣ ਕੀਤਾ ਤੇ ਉਨ੍ਹਾਂ ਕਿਸਾਨਾਂ ਵੱਲੋਂ ਕੀਤੇ ਉਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਕਰਨੈਲ ਸਿੰਘ, ਸਰਪੰਚ ਬਲਦੇਵ ਸਿੰਘ, ਮਨਜੀਤ ਸਿੰਘ ਨਸੀਰਪੁਰ, ਸ: ਮਹਿੰਦਰ ਸਿੰਘ ਚੰਦੀ ਸੈਕਟਰੀ ਸਹਿਕਾਰੀ ਸਭਾ, ਸ: ਲਖਵਿੰਦਰ ਸਿੰਘ ਨੰਨੜਾ, ਸ: ਰਣਜੀਤ ਸਿੰਘ ਥਿੰਦ, ਸ: ਬਲਵਿੰਦਰ ਸਿੰਘ ਬੱਗਾ, ਸ: ਦਾਰਾ ਸਿੰਘ ਪਟਵਾਰੀ, ਸ: ਬਲਜੀਤ ਸਿੰਘ ਥੇਹ ਵਾਲਾ, ਸ: ਬਲਵਿੰਦਰ ਸਿੰਘ ਬਿੱਟੂ, ਸ੍ਰੀ ਅਬਦੁਲ ਸਿਤਾਰ, ਸ: ਦਲਜੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਰਾਜਾ, ਸੋਦਾਗਰ ਸਿੰਘ, ਬਲਦੇਵ ਸਿੰਘ ਚੰਦੀ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।