ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ 9ਵੀਂ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 19 ਸਤੰਬਰ ਨੂੰ ਸੰਤ ਗੁਰਚਰਨ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਹੇਠ ਤੜਕੇ ਤਿੰਨ ਵਜੇ ਚੱਲੇਗੀ। ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੈਦਲ ਯਾਤਰਾ ਠੱਟਾ ਪੁਰਾਣਾ ਤੋਂ ਕਾਲੂ ਭਾਟੀਆ, ਦੰਦੂਪੁਰ, ਨੱਥੂਪੁਰ ਅੱਡਾ, ਮੁੰਡੀ ਮੋੜ, ਅੰਮਿ੍ਤਪੁਰ ਹੁੰਦੀ ਹੋਈ ਗੋਇੰਦਵਾਲ ਸਾਹਿਬ ਵਿਖੇ ਸਮਾਪਤ ਹੋਵੇਗੀ।