ਭਾਈ ਘਨੱਈਆ ਸਿਹਤ ਸੇਵਾ ਸਕੀਮ ਸਹਿਕਾਰਤਾ ਲਹਿਰ ਲਈ ਵਰਦਾਨ ਹੈ। ਇਹ ਸ਼ਬਦ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ਸੁਲਤਾਨਪੁਰ ਲੋਧੀ ਨੇ ਅੱਜ ਪਿੰਡ ਸੈਦਪੁਰ ਵਿਚ ਭਾਈ ਘਨ੍ਹੱਈਆ ਸਿਹਤ ਸੇਵਾ ਤਹਿਤ ਇਲਾਜ ਕਰਵਾਉਣ ਵਾਲੇ ਸਹਿਕਾਰੀ ਸਭਾ ਸੈਦਪੁਰ ਦੇ ਮਲੂਕ ਸਿੰਘ ਨੂੰ 5 ਹਜ਼ਾਰ ਰੁਪਏ ਖਰਚੇ ਦਾ ਚੈੱਕ ਤਕਸੀਮ ਕਰਨ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਧ ਲੋਕਾਂ ਨੂੰ ਭਾਈ ਘਨੱਈਆ ਸਿਹਤ ਸਕੀਮ ਦੇ ਮੈਂਬਰ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ ਦੇ ਮੈਨੇਜਰ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਤੇ ਮੈਨੇਜਰ ਜਗਜੀਤ ਸਿੰਘ ਤੇ ਸਹਿਕਾਰੀ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।