ਮੋਹਲੇਧਾਰ ਬਾਰਿਸ਼ ਨਾਲ ਹੋਇਆ ਜਨਜੀਵਨ ਪ੍ਰਭਾਵਿਤ *

52

rnਇਸ ਸਾਲ ਪੰਜਾਬ ਵਿੱਚ ਮੌਨਸੂਨ ਨੇ ਪੱਛੜ ਕੇ ਪ੍ਰਵੇਸ਼ ਕੀਤਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਸਤੰਬਰ ਦੇ ਮਹੀਨੇ ਵਿੱਚ ਮੌਨਸੂਨ ਆਪਣਾ ਰੰਗ ਦਿਖਾਵੇਗੀ। ਗਰਮੀ ਲੋੜ ਤੋਂ ਵੱਧ ਪੈ ਰਹੀ ਸੀ, ਜਿਸ ਤੋਂ ਬੱਚੇ, ਬਜ਼ੁਰਗ ਸਭ ਪ੍ਰੇਸ਼ਾਨ ਸਨ। ਬੀਤੇ ਦਿਨੀਂ ਤਲਵੰਡੀ ਚੌਧਰੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ 40-45 ਮਿੰਟ ਤੱਕ ਹੋਈ ਮੋਹਲੇਧਾਰ ਬਾਰਿਸ਼ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿਵਾਈ ਪਰ ਇਸ ਬਾਰਿਸ਼ ਨੇ ਲੋਕਾਂ ਦੇ ਜਨ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਸਬ-ਤਹਿਸੀਲ ਤਲਵੰਡੀ ਚੌਧਰੀਆਂ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਠੱਟਾ ਨਵਾਂ, ਠੱਟਾ ਪੁਰਾਣਾ, ਟੋਡਰਵਾਲ, ਦਰੀਏਵਾਲ, ਸਾਬੂਵਾਲ, ਬੂਲਪੁਰ, ਅਮਰਕੋਟ, ਟਿੱਬਾ, ਸੈਦਪੁਰ, ਦੰਦੂਪੁਰ, ਕਾਲੂਭਾਟੀਆ, ਸੂਜੋਕਾਲੀਆ, ਮੰਗੂਪੁਰ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ, ਜੋ ਗਲੀਆਂ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਲੋਕਾਂ ਦੇ ਘਰਾਂ ਵਿਚ ਜਾ ਵੜਿਆ। ਇਸ ਮੋਹਲੇਧਾਰ ਬਾਰਿਸ਼ ਨਾਲ ਚੱਲੀ ਤੇਜ਼ ਹਵਾ ਨੇ ਪਸ਼ੂਆਂ ਦੇ ਹਰੇ ਚਾਰੇ ਅਤੇ ਖੇਤਾਂ ਵਿਚ ਸਬਜ਼ੀਆਂ ਦਾ ਵੀ ਨੁਕਸਾਨ ਕੀਤਾ। ਪਾਣੀ ਦੀ ਬਹੁਤਾਤ ਕਾਰਨ ਖੇਤਾਂ ਵਿਚ ਚਾਰੇ ਦੀ ਫ਼ਸਲ ਡਿਗ ਪਈ ਜਿਸ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ।