ਘਰੇਲੂ ਗੈਸ ਦੀ ਸਪਲਾਈ ਨਾ ਮਿਲਣ ਕਰਕੇ ਸਬ-ਤਹਿਸੀਲ ਤਲਵੰਡੀ ਚੌਧਰੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ *

55

gsਘਰੇਲੂ ਗੈਸ ਦੀ ਸਪਲਾਈ ਨਾ ਮਿਲਣ ਕਰਕੇ ਸਬ-ਤਹਿਸੀਲ ਤਲਵੰਡੀ ਚੌਧਰੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਰੇਲੂ ਗੈਸ ਜੋ ਕਿ ਹਰ ਵਰਗ ਦੇ ਲੋਕਾਂ ਲਈ ਜਰੂਰੀ ਲੋੜ ਬਣ ਗਈ ਹੈ। ਪਹਿਲਾਂ ਤਾਂ ਗਰੀਬ ਵਰਗ ਦੇ ਲੋਕ ਬੜੀ ਹੀ ਮੁਸ਼ਕਿਲ ਨਾਲ ਸਿਲੰਡਰ ਖਰੀਦਦੇ ਸਨ ਪਰ ਉਹਨਾਂ ਨੂੰ ਉਸ ਵੇਲੇ ਬਹੁਤ ਹੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਨੂੰ ਲੋੜ ਪੈਣ ਤੇ ਗੈਸ ਸਿਲੰਡਰ ਨਹੀ ਮਿਲਦਾ। ਅਜਿਹਾ ਹੀ ਦ੍ਰਿਸ਼ ਸਬ-ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਦੇਖਣ ਨੂੰ ਉਸ ਵੇਲੇ ਮਿਲਿਆ ਜਦ ਲਗਪਗ 200 ਦੇ ਕਰੀਬ ਸਿਲੰਡਰ ਲੈ ਕੇ ਕੁਝ ਔਰਤਾਂ, ਬਜੁਰਗ ਅਤੇ ਨੌਜਵਾਨ ਇੱਕ ਬਹੁਤ ਹੀ ਲੰਬੀ ਲਾਈਨ ਵਿੱਚ ਖੜੇ ਸਨ। ਉਹਨਾਂ ਦਾ ਕਹਿਣਾ ਸੀ ਕਿ HP ਗੈਸ ਏਜੰਸੀ ਸੁਲਤਾਨਪੁਰ ਲੋਧੀ ਦੇ ਅਧਿਕਾਰੀਆਂ ਵੱਲੋਂ ਹਫਤੇ ਵਿੱਚ ਮੰਗਲਵਾਰ ਦੇ ਦਿਨ ਇਸ ਪਿੰਡ ਵਿੱਚ ਸਪਲਾਈ ਆਉਣ ਦੀ ਸੂਚਨਾਂ ਦਿੱਤੀ ਗਈ ਹੈ ਪਰ ਅਜਿਹਾ ਦੇਖਣ ਵਿੱਚ ਨਹੀ ਹੈ । ਇੱਥੇ ਤਾਂ ਇੱਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਸਪਲਾਈ ਨਹੀ ਆਉਦੀ ਜੇਕਰ ਆਉਦੀ ਵੀ ਹੈ ਤਾਂ ਅੱਧੇ ਸਿਲੰਡਰ ਬਲੈਕ ਵਿੱਚ ਹੀ ਦਿੱਤੇ ਜਾਂਦੇ ਹਨ। ਇਸ ਤਰਾਂ ਆਮ ਲੋਕ ਫਿਰ ਵੀ ਸਿਲੰਡਰ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਮੌਕੇ ਤੇ ਲੋਕਾਂ ਨੇ ਪ੍ਰੈਸ ਦੁਆਰਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਐਮ.ਐਲ.ਏ. ਨਵਤੇਜ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦੀ ਸੂਚਨਾਂ ਏਜੰਸੀ ਮਾਲਕਾਂ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਘਰੇਲੂ ਗੈਸ ਦੀ ਸਪਲਾਈ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਮਿਲ ਸਕੇ ਜੇਕਰ ਅਜਿਹਾ ਨਹੀ ਹੁੰਦਾ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਤੇ ਚੱਕਾ ਜਾਮ ਅਤੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।