ਟਿੱਬਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ *

50

ਸ਼ਹੀਦ ਭਗਤ ਸਿੰਘ ਤੇ ਪੰਜਾਬੀ ਰੰਗ ਮੰਚ ਦਾ ਬੋਹੜ ਭਾਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਯਾਦ ਵਿਚ ਚਲਾਈ ਮੁਹਿੰਮ ਨਾਟਕਾਂ ਰਾਹੀਂ ਲੋਕਾਂ ਨੂੰ ਹੱਕਾਂ ਪ੍ਰਤੀ ਚੇਤੰਨ ਕਰਨ ਲਈ ਪਿੰਡਾਂ ਵਿਚ ਕੀਤੇ ਪ੍ਰੋਗਰਾਮਾਂ ਦੀ ਕੜੀ ਵਜੋਂ ਪਿੰਡ ਟਿੱਬਾ ਦੇ ਸੂਝਵਾਨ ਨੌਜਵਾਨਾਂ ਅਤੇ ਪੰਚਾਇਤ ਦੇ ਸੱਦੇ ‘ਤੇ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮਾਂ ਦੀ ਸ਼ੁਰੂਆਤ ਗੁਰਮੀਤ ਬੱਲ ਦੇ ਗੀਤ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ’ ਨਾਲ ਹੋਈ। ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਸਭਿਆਚਾਰਕ ਟੀਮ ਵੱਲੋਂ ਪਹਿਲਾ ਨਾਟਕ ‘ਜ਼ਿੰਦਗੀ ਤੋਂ ਮੌਤ ਦਾ ਸਫ਼ਰ’ ਪੇਸ਼ ਕੀਤਾ ਗਿਆ ਕਿ ਕਿਵੇਂ ਅੱਜ ਪੰਜਾਬ ਅੰਦਰ ਨਸ਼ੇ ਦਾ 6ਵਾਂ ਦਰਿਆ ਵੱਗ ਰਿਹਾ ਹੈ। ਨਸ਼ਿਆਂ ਦੇ ਵਪਾਰੀ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ। ਰਮੇਸ਼ ਜਾਦੂਗਰ ਨੇ ਹੱਥ ਦੀ ਸਫ਼ਾਈ ਨਾਲ ਜਾਦੂ ਦੇ ਟਰਿਕ ਵਿਖਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਗੁਰਮੇਲ ਬੱਲ ਨੇ ਆਪਣਾ ਪ੍ਰਸਿੱਧ ਗੀਤ ‘ਗੰਦਾ ਸਹਿਤ ਮੁਰਦਾਬਾਦ’ ਪੇਸ਼ ਕੀਤਾ। ਮੰਚ ਦੀ ਟੀਮ ਨੇ ਦੂਜਾ ਨਾਟਕ ਮੰਨਾ ਸਿੰਘ ਵੱਲੋਂ ਲਿਖਿਆ ‘ਅਫ਼ਰਸ਼ਾਹੀ’ ਨਾਟਕ ਖੇਡਿਆ ਗਿਆ। ਤੀਜਾ ਤੇ ਆਖਰੀ ਨਾਟਕ ਰਾਹਤ ਖੇਡਿਆ ਗਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਨਗਰ ਪੰਚਾਇਤ ਟਿੱਬਾ ਸਰਪੰਚ ਪ੍ਰੋ: ਬਲਵੀਰ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਨਵਦੀਪ ਸਿੰਘ, ਮਾਸਟਰ ਜਸਵਿੰਦਰ ਤੋਂ ਇਲਾਵਾ ਨਾਟਕ ਟੀਮ ਦੇ ਕਲਾਕਾਰ ਮਾਨ ਸਿੰਘ, ਅਵਤਾਰ ਸਿੰਘ, ਗੁਰਸ਼ਰਨ ਗੋਰਾ, ਵਿੱਕੀ, ਬਿਕਰਮਜੀਤ ਸਿੰਘ, ਲੱਕੀ ਭਾਟੀਆ, ਜੈਕੀ, ਰਵੀ, ਸ਼ਬਦੀਨ, ਨਵਨੀਤ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਸੁਰਜੀਤ ਟਿੱਬਾ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।