ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ *

34

ਜ਼ਮੀਨ ਦੀ ਲੜਾਈ ਤੋਂ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਜੇਰੇ ਇਲਾਜ ਅਮਰਜੀਤ ਸਿੰਘ ਪਿੰਡ ਸੂਜੋਕਾਲੀਆ ਨੇ ਦੱਸਿਆ ਕਿ ਮੈਂ ਜਸਵਿੰਦਰ ਸਿੰਘ,ਸੁਖਜੀਤ ਸਿੰਘ, ਅਮਨਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਧੱਕੇ ਨਾਲ ਝੋਨਾ ਵੱਢਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੇਰੇ ਤੇ ਕਿਰਪਾਨਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।ਜਸਵਿੰਦਰ ਸਿੰਘ ਦੀ ਕਿਰਪਾਨ ਵੱਜਣ ਕਾਰਨ ਮੇਰੀ ਉਂਗਲੀ ਕਾਫ਼ੀ ਕੱਟੀ ਗਈ ਤੇ ਮੈਂ ਡਿਗ ਪਿਆ। ਮੈਨੂੰ ਕੁੱਟਣ ਤੋਂ ਬਾਅਦ ਇਹਨਾਂ ਬੰਨ੍ਹ ਲਿਆ। ਪੁਲਿਸ ਨੂੰ ਕਿਸੇ ਨੇ ਟੈਲੀਫ਼ੋਨ ਕੀਤਾ ਤੇ ਪੁਲਿਸ ਨੇ ਮੈਨੂੰ ਆਣ ਕੇ ਛੁਡਾਇਆ। ਉਸ ਨੇ ਦੱਸਿਆ ਕਿ ਜਿਸ ਜ਼ਮੀਨ ਦਾ ਝਗੜਾ ਹੈ ਉਹ ਮੇਰੇ ਚਾਚੇ ਦੀਆਂ ਪੋਤੀਆਂ ਦੀ ਜ਼ਮੀਨ ਹੈ ਜਿਸ ਦੀ ਗਰਦਾਵਰੀ ਮੇਰੇ ਨਾਂ ਚੱਲ ਰਹੀ ਹੈ ਜਿਸ ਦੇ ਆਧਾਰ ਤੇ ਮੈਂ ਕੋਰਟ ‘ਚ ਕੋ-ਸਟੇਟਿਸ ਲਿਆ ਹੈ। ਇਸ ਦੇ ਸਬੰਧ ਵਿੱਚ ਮੈਂ ਥਾਣਾ ਤਲਵੰਡੀ ਚੌਧਰੀਆ ਵਿੱਚ ਰਿਪੋਰਟ ਦਿੱਤੀ ਹੋਈ ਹੈ। ਪੁਲਿਸ ਨੇ ਅੱਜ ਚਾਰ ਵਜੇ ਫੈਸਲੇ ਦਾ ਟਾਈਮ ਰੱਖਿਆ ਸੀ ਪਰ ਉਕਤ ਨੇ ਦਸ-ਗਿਆਰਾਂ ਵਜੇ ਹੀ ਝੋਨਾ ਵੱਡਣਾ ਸ਼ੁਰੂ ਕਰ ਦਿੱਤਾ ਜਦ ਮੈਂ ਰੋਕਿਆ ਤਾਂ ਮੈਨੂੰ ਕੁੱਟਣ ਉਪਰੰਤ ਦਰਖਤ ਨਾਲ ਬੰਨ੍ਹ ਲਿਆ। ਸੂਤਰਾਂ ਦੱਸਿਆਂ ਮੌਕੇ ਤੇ ਪੁੱਜੀ ਪੁਲਿਸ ਨੇ ਝੋਨਾ ਕੱਟ ਰਹੀ ਕੰਬਾਇਨ ਨੰਬਰ ਪੀ. ਜੇ. ਵੀ. 9590, ਝੋਨੇ ਨਾਲ ਲੱਦੀ ਟਰੈਕਟਰ ਟਰਾਲੀ ਨੰਬਰੀ 41-0430 ਕਾਬੂ ਕਰਕੇ ਉਨ੍ਹਾਂ ਨੂੰ ਸਮੇਤ ਥਾਣੇ ਲਿਆਂਦੇ। ਇਸ ਸਬੰਧੀ ਜਦੋਂ ਜਸਵਿੰਦਰ ਸਿੰਘ, ਸੁਖਜੀਤ ਅਤੇ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਫੈਸਲੇ ਅਨੁਸਾਰ ਝੋਨੇ ਵਾਲੇ ਦੋ ਕਿੱਲਿਆਂ ਦੀ ਗਰਦਾਵਰੀ ਤੜਾਉਣ ਦੀ ਸ਼ਰਤ ਤਹਿਤ ਅਸੀਂ ਇਸ ਨੂੰ 9 ਕਨਾਲਾਂ ਜ਼ਮੀਨ ਦਿੱਤੀ ਹੈ ਪਰ ਹੁਣ ਇਹ ਫੈਸਲੇ ਤੋਂ ਮੁਕਰਦਾ ਹੈ ਅਤੇ ਗਰਦਾਵਰੀ ਨਹੀ ਤੁੜਵਾ ਰਿਹਾ।