ਪਿੰਡ ਬੂਲਪੁਰ ਦੇ ਸ੍ਰੀ ਹਨੂੰਮਾਨ ਮੰਦਰ ਵਿੱਚ ਸ੍ਰੀ ਹਨੂੰਮਾਨ ਜਯੰਤੀ ਮਿਤੀ 12 ਨਵੰਬਰ 2012 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਈ ਗਈ। ਪੰਡਤ ਸ੍ਰੀ ਸੁਦੇਸ਼ ਕੁਮਾਰ ਜੋਸ਼ੀ ਅਤੇ ਬੂਟਾ ਭਗਤ ਨੇ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਹਨੂੰਮਾਨ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਪਰੰਤ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਪਿੰਡ ਦੀਆ ਨਾਮਵਾਰ ਸਖਸ਼ੀਅਤਾਂ ਹਾਜ਼ਰ ਸਨ।