ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਉਮਰ ਸ਼ਾਹ ਵਲੀ ਦਾ ਸਾਲਾਨਾ 5ਵਾਂ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 30 ਨਵੰਬਰ ਨੂੰ ਪ੍ਰਬੰਧਕ ਕਮੇਟੀ ਬਾਬਾ ਉਮਰਸ਼ਾਹ ਵਲੀ ਅਤੇ ਵੈੱਲਫੇਅਰ ਸੁਸਾਇਟੀ ਹੁਸੈਨਪੁਰ ਦੂਲੋਵਾਲ ਵੱਲੋਂ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜੈਲਦਾਰ ਅਜੀਤਪਾਲ ਸਿੰਘ ਸੋਨੂੰ ਅਤੇ ਜਸਵਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਜੋੜ ਮੇਲੇ ਦੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਕਬੱਡੀ ਦੀ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਤਜਿੰਦਰ ਸਿੰਘ ਸਰਪੰਚ ਅਤੇ ਸਿਕੰਦਰ ਸਿੰਘ ਸਰਪੰਚ ਦੇਣਗੇ ਜਦ ਕਿ ਉਪ ਜੇਤੂ ਟੀਮ ਨੂੰ ਗੁਰਚਰਨ ਸਿੰਘ ਧੰਜੂ ਪਰਿਵਾਰ 25 ਹਜ਼ਾਰ ਇਨਾਮ ਵਜੋਂ ਦੇਣਗੇ। ਪ੍ਰਬੰਧਕ ਕਮੇਟੀ ਮੈਂਬਰਾਂ ਅੱਗੇ ਦੱਸਿਆ ਕਿ ਜੋੜ ਮੇਲੇ ਦੀ ਆਰਥਿਕ ਸਹਾਇਤਾ ਲਈ ਜੈਲਦਾਰ ਸਮੁੱਚੇ ਪਰਿਵਾਰ ਨੇ ਲੱਖ ਰੁਪਏ ਤੇ ਧੰਜੂ ਪਰਿਵਾਰ ਨੇ 51 ਹਜ਼ਾਰ ਰੁਪਏ ਦਿੱਤੇ ਹਨ।