16122012ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ 96 ਕਰੋੜੀ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਦੀ ਸਰਪ੍ਰਸਤੀ ਹੇਠ ਨਿਹੰਗ ਸਿੰਘ ਛਾਉਣੀ ਸ਼ਾਹ ਦੌਲਾ ਦੇ ਮੁੱਖ ਸੇਵਾਦਾਰ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲਿਆਂ ਦੀ ਅਗਵਾਈ ਵਿੱਚ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਾਨਦਾਰ ਜੋੜ ਮੇਲਾ ਕਰਵਾਇਆ ਗਿਆ। ਘੋੜਿਆਂ ਦੀਆਂ ਦੌੜਾਂ, ਕਿੱਲਾ ਪੁੱਟਣਾ, ਦੋ ਅਤੇ ਤਿੰਨ ਘੋੜਿਆਂ ਨੂੰ ਬਰਾਬਰ ਦੜਾਉਣਾ ਆਦਿ ਖੇਡਾਂ ਅਤੇ ਨਿਹੰਗ ਸਿੰਘਾਂ ਵੱਲੋਂ ਆਪਣੀਆਂ ਰਵਾਇਤੀ ਖੇਡਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਘੋੜਿਆਂ ਦੇ ਜਥੇਦਾਰ ਬਾਬਾ ਇੰਦਰ ਸਿੰਘ, ਬਾਬਾ ਬਲਦੇਵ ਸਿੰਘ ਤਰਨਤਾਰਨ,ਬਾਬਾ ਭੁਪਿੰਦਰ ਸਿੰਘ ਨਾਭੇ ਵਾਲੇ,ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ, ਬਾਬਾ ਗਣੇਸ਼ ਜੀ, ਬਾਬਾ ਰਣਜੋਧ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਛਾਉਣੀ ਤਲਵੰਡੀ ਚੌਧਰੀਆਂ ਦੇ ਮੁੱਖ ਸੇਵਾਦਾਰ ਤੋਂ ਇਲਾਵਾ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਿੱਚ ਬਾਬਾ ਹੀਰਾ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਮਨੀ ਸਿੰਘ ਅਤੇ ਸਰਪੰਚ ਆਸਾ ਸਿੰਘ ਹਾਜ਼ਰ ਸਨ।