ਸੁਕੇ ਪੱਤੇ ਕੜ -ਕੜ ਕਰਦੇ,
ਇਕ ਨਹੀਂ ਸੌ ਵਾਰੀਂ ਮਰਦੇ।
ਰੁੱਖਾਂ ਨਾਲੋਂ ਵਿਛੜ ਕੇ ਪੱਤੇ,
ਪਤਾ ਨਹੀਂ ਨੇ ਦੁਖ ਨੇ ਜਰਦੇ।
ਦੂਰ ਵਤਨੀ ਜੜ੍ਹਾਂ ਨੇ ਲੱਗੀਆਂ,
ਸੋਨ ਪਿੰਜਰੇ ਕਿਓਂ ਨੇ ਸੜਦੇ।
ਅਸਲ ਵਜੂਦ ਨਾਲੋਂ ਟੁੱਟ ਕੇ ਪੱਤੇ,
ਕੱਖੋਂ ਹੌਲੇ ਹੋ ਹੋ ਮਰਦੇ।
ਝੂਠੇ ਜਿਹੇ ਆਜ਼ਾਦ ਨੇ ਹੁੰਦੇ,
ਪਰ ਵਿਚ ਅਗਨ ਬਿਰਹੋਂ ਨੇ ਸੜਦੇ।
ਪਿਆਰੀ ਇਕ ਟਾਹਣੀ ਜਿਹੀ ਪਿੱਛੇ,
ਕੱਲ੍ਹੀ ਰਹਿ ਗਈ ਟੁੰਡ ਮਰੁੰਡਈ।
ਧੁੱਪਾਂ ਝੱਖੜਾਂ ਨੂੰ ਸਹਿ -ਸਹਿ ਕੇ,
ਵਿਚ ਵਣਾਂ ਦੇ ਹੋਈ ਝੱਲੀ।
ਪਤਾ ਨਹੀ ਇਹ ਸੁੱਕੇ ਪੱਤੇ,
ਵਲ ਵਜੂਦ ਦੇ ਕਿਓਂ ਨਹੀਂ ਉੱਡਦੇ।
ਹੁਣ ਤਾਂ ਬੁਢੇ ਬੋਹੜ ਵੀ ਸੁੱਕ ਚੱਲੇ ਨੇ,
ਪੱਤਿਆਂ ਦੀਆਂ ਅਰਦਾਸਾਂ ਕਰਦੇ।