ਸਾਨੂੰ ਮਾਣ ਏ ਸਿੱਖ ਹੋਣ ਤੇ

52

Untitled-2 copy

ਸਾਨੂੰ ਮਾਣ ਏ ਸਿੱਖ ਹੋਣ ਤੇ,
ਸਾਨੂੰ ਸਿੱਖੀ ਜਾਨ ਤੋਂ ਪਿਆਰੀ ਏ।
ਅਸੀਂ ਓਟ ਤੱਕੀਏ ਗੁਰੂ ਨਾਨਕ ਦੀ,
ਜਿਸਨੂੰ ਪੂਜਦੀ ਦੁਨੀਆ ਸਾਰੀ ਏ।
ਸਾਡੀ ਪਰਵਰਿਸ਼ ਕੀਤੀ ਗੁਰੂ ਗੋਬਿੰਦ ਸਿੰਘ ਨੇ,
ਜਿਹੜਾ ਦੋ ਜਹਾਨ ਦਾ ਵਾਲੀ ਏ।
ਜਿਸਨੇ ਸਾਡੀ ਹੋਂਦ ਬਚਾਉਣ ਲਈ,
ਬੜੀ ਵੱਡੀ ਘਾਲਣਾ ਘਾਲੀ ਏ।
ਆਪਣਾ ਸਾਰਾ ਸਰਬੰਸ ਵਾਰ ਕੇ,
ਸਾਨੂੰ ਦਿੱਤੀ ਫੇ ਸਰਦਾਰੀ ਏ।
ਸਾਨੂੰ ਸਿੱਖੀ ਜਾਨ ਤੋਂ ਪਿਆਰੀ ਏ,
ਸਾਡੀ ਸਿੱਖੀ ਬਹੁਤ ਨਿਆਰੀ ਏ।