ਬੀਤੇ ਦਿਨੀਂ ਬਾਬਾ ਬੀਰ ਸਿੰਘ ਜੀ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਦੇ ਸਮੂਹ ਮੈਂਬਰਾਂ ਵੱਲੋਂ ਪਿੰਡ ਠੱਟਾ ਦੇ ਸ਼ਮਸ਼ਾਨ ਘਾਟ ਅਤੇ ਖੇਡ ਮੈਦਾਨ ਦੀ ਸਾਫ-ਸਫਾਈ ਕੀਤੀ ਗਈ। ਬਹੁਤ ਹੀ ਲੰਬੇ ਸਮੇਂ ਤੋਂ ਸ਼ਮਸ਼ਾਨ ਘਾਟ ਵਿੱਚ ਘਾਹ ਅਤੇ ਜੰਗਲੀ ਪੌਦੇ ਬਹੁਤ ਵੱਡੇ ਹੋ ਗਏ ਸਨ। ਨੌਜਵਾਨਾਂ ਵੱਲੋਂ ਸਪਰੇਅ ਕਰਕੇ ਘਾਹ ਨੂੰ ਸਾੜਿਆ ਗਿਆ ਅਤੇ ਭੰਗ, ਦੱਬ੍ਹ ਅਤੇ ਹੋਰ ਨੁਕਸਾਨ ਦਾਇਕ ਜੰਗਲੀ ਬੂਟਿਆਂ ਨੂੰ ਵੱਢਿਆ ਗਿਆ। ਖਾਲੀ ਜਗ੍ਹਾ ਤੇ ਬੂਟੇ ਲਗਾਏ ਗਏ ਅਤੇ ਖਰਾਬ ਹੋਏ ਬੂਟਿਆਂ ਦੀ ਰਿਪੇਅ ਰ ਕੀਤੀ ਗਈ।