ਚੰਦੀ ਨੂੰ ਮਿਲਿਆ ਸ਼ਹਿਦ ਦੇ ਖੇਤਰ ਵਿੱਚ ‘ਗਲੋਬਲ ਏਸ਼ੀਆ ਐਵਾਰਡ’

60

ਸ਼ਹਿਦ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਰਾਸ਼ਟਰੀ ਅਤੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਪਿੰਡ ਬੂਲਪੁਰ ਤੋਂ ਮਿਹਨਤੀ ਕਿਸਾਨ ਸਰਵਣ ਸਿੰਘ ਚੰਦੀ ਨੂੰ ਪਿਛਲੇ ਦਿਨੀਂ ਸੰਸਾਰ ਪ੍ਰਸਿੱਧ ਜਰਮਨੀ ਕੰਪਨੀ ਬੀ.ਏ.ਐਸ.ਐਫ. ਵੱਲੋਂ ਮੁੰਬਈ ਵਿਖੇ ਟਰਾਈਡੈਂਟ ਹੋਟਲ ਵਿੱਚ ਹੋਏ ਇੱਕ ਵਿਸ਼ਾਲ ਸਮਾਰੋਹ ਵਿੱਚ ਕੰਪਨੀ ਦੇ ਅਧਿਕਾਰੀਆਂ ਵੱਲੋਂ ਸਰਵਣ ਸਿੰਘ ਚੰਦੀ ਨੂੰ ‘ਗਲੋਬਲ ਏਸ਼ੀਆ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਅਧਿਕਾਰੀ ਲਿਵਿਓ ਡੈਸੀ ਪ੍ਰੈਜ਼ੀਡੈਂਟ ਬੀ.ਏ.ਐਸ.ਐਫ, ਗਿਰਧਰ ਰਿਨੂਵਾ ਡਾਇਰੈਕਟਰ ਬਿਜਨਸ ਇੰਡੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੰਪਨੀ ਵੱਲੋਂ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੰਜਾਬ ਤੋਂ ਸ਼ਹਿਦ ਦੇ ਖੇਤਰ ਵਿੱਚ ਸਰਵਣ ਸਿੰਘ ਚੰਦੀ, ਹਿਮਾਚਲ ਪ੍ਰਦੇਸ਼ ਤੋਂ ਸੇਬ ਪ੍ਰੋਸੈਸਿੰਗ, ਕਰਨਾਟਕਾ ਤੋਂ ਬਾਗਬਾਨੀ, ਅਸਾਮ ਤੋਂ ਚੌਲ ਅਤੇ ਮਹਾਰਾਸ਼ਟਰ ਤੋਂ ਪਿਆਜ਼ ਦੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਇਹ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਰਵਣ ਸਿੰਘ ਚੰਦੀ ਨੇ ਗੱਲ ਕਰਦੇ ਹੋਏ ਦੱਸਿਆ ਇਸ ਐਵਾਰਡ ਨਾਲ ਉਹਨਾਂ ਤੇ ਹੁਣ ਹੋਰ ਵੱਡੀ ਜਿੰਮੇਵਾਰੀ ਆ ਗਈ ਹੈ ਤੇ ਉਹ ਸ਼ਹਿਦ ਅਤੇ ਖੇਤੀ ਦੇ ਖੇਤਰ ਵਿੱਚ ਉੱਚ ਗੁਣਵੱਤਾ ਤੇ ਉਤਪਾਦ ਤਿਆਰ ਕਰਕੇ ਪੰਜਾਬ ਦੀ ਖੇਤੀ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਇਸ ਖੇਤਰ ਵਿੱਚ ਟਰੇਨਿੰਗ ਦੇਣਗੇ ਤਾਂ ਜੋ ਵਿਦੇਸ਼ਾਂ ਵਿੱਚ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਇਥੇ ਹੀ ਵਧੀਆ ਆਮਦਨ ਦੇ ਮੌਕੇ ਮਿਲ ਸਕਣ। ਸਰਵਣ ਸਿੰਘ ਚੰਦੀ ਨੇ ਇਸ ਐਵਾਰਡ ਲਈ ਆਪਣੇ ਸਹਿਯੋਗੀਆਂ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਉਹ ਇਹ ਐਵਾਰਡ ਲੈਣ ਵਿੱਚ ਕਾਮਯਾਬ ਹੋ ਸਕੇ।