ਪਿੰਡ ਠੱਟਾ ਨਵਾਂ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਨਾਉਣ ਲਈ ਯਤਨਸ਼ੀਲ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਅਤੇ ਉਹਨਾਂ ਦੀ ਟੀਮ ਨੇ ਪਿੰਡ ਠੱਟਾ ਨਵਾਂ ਵਿਖੇ ਇੱਕ ਹੋਰ ਪਾਰਕ ਦਾ ਉਦਘਾਟਨ ਕਰ ਦਿੱਤਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਆਧੁਨਿਕ ਕਿਸਮ ਦੇ ਪਾਰਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸਰਪੰਚ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਾਰਕ ਵਿੱਚ ਇੰਟਰਲੌਕ ਟਾਇਲ ਲਗਾ ਕੇ ਪਿੰਡ ਵਾਸੀਆਂ ਦੇ ਬੈਠਣ ਲਈ ਵਧੀਆ ਕਿਸਮ ਦੇ ਬੈਂਚ ਲਗਾਏ ਜਾਣਗੇ। ਜਿਕਰਯੋਗ ਹੈ ਕਿ ਪਿੰਡ ਠੱਟਾ ਨਵਾਂ ਦੀ ਸਮੂਹ ਗਰਾਮ ਪੰਚਾਇਤ ਵੱਲੋਂ ਜੋ ਪਿੰਡ ਦੇ ਵਿਕਾਸ ਦਾ ਕੰਮ ਕੀਤੇ ਜਾ ਰਹੇ ਹਨ, ਇਹਨਾਂ ਕੰਮਾਂ ਦੀ ਇਲਾਕੇ ਦੇ ਪਿੰਡਾਂ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਨਾਲ ਮੈਂਬਰ ਪੰਚਾਇਤ ਗੁਲਜ਼ਾਰ ਸਿੰਘ ਮੋਮੀ, ਮੈਂਬਰ ਪੰਚਾਇਤ ਸੰਤੋਖ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਲਾਲ ਸਿੰਘ, ਪੰਮੀ ਮੋਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।