ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ ਦਾ ਜਥਾ ਆਸਟਰੇਲੀਆ ਦੌਰੇ ਤੋਂ ਵਤਨ ਵਾਪਸ ਪਰਤਿਆ

240

ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ, ਸੁਖਵਿੰਦਰ ਸਿੰਘ ਐਮ.ਏ., ਭਾਈ ਸਤਨਾਮ ਸਿੰਘ ਸੰਧੂ ਦਾ ਕਵੀਸ਼ਰੀ ਜਥਾ ਆਸਟਰੇਲੀਆ ਦੌਰੇ ਤੋਂ ਅੱਜ ਸਵੇਰੇ ਵਤਨ ਵਾਪਸ ਪਰਤ ਆਇਆ ਹੈ। ਜਿਕਰਯੋਗ ਹੈ ਕਿ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗਲੈਨਵੁੱਡ ਵਿਖੇ ਪਿਛਲੇ ਦਿਨਾਂ ਤੋਂ ਸਮਾਗਮ ਚੱਲ ਰਹੇ ਸਨ। ਇਸੇ ਸਬੰਧ ਵਿਚ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਅਵਤਾਰ ਸਿੰਘ ਦੂਲੋਵਾਲ ਦਾ ਵਿਸ਼ੇਸ਼ ਤੌਰ ‘ਤੇ ਪਹੁੰਚਿਆ ਸੀ। ਭਾਈ ਅਵਤਾਰ ਸਿੰਘ ਦੂਲੋਵਾਲ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਇਹ ਜਥਾ ਸਿਡਨੀ ਦੇ ਨਾਲ-ਨਾਲ ਮੈਲਬੌਰਨ, ਬਿ੍ਸਬੇਨ ਆਦਿ ਗੁਰੂ ਘਰਾਂ ਵਿਚ ਪਿਛਲੇ ਇਕ ਮਹੀਨੇ ਤੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ।

ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵਲੋਂ ਕਵੀਸ਼ਰੀ ਜਥੇ ਦੀਆਂ ਸੇਵਾਵਾਂ ਅਤੇ ਸੰਗਤ ਨੂੰ ਗੁਰੂ ਲੜ ਲਾਉਣ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸੈਕਟਰੀ ਜਸਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਵੀਸ਼ਰੀ ਜਥੇ ਵਲੋਂ ਗੁਰੂ ਸਾਹਿਬ ਅਤੇ ਸਿੱਖਾਂ ਨਾਲ ਸਬੰਧਿਤ ਵਿਸ਼ੇਸ਼ ਵਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਸਿੱਖਾਂ ਅਤੇ ਮੁਗਲਾਂ ਦੀ ਲੜਾਈ ਨੂੰ ਵਾਰਾਂ ਦੇ ਰੂਪ ਵਿਚ ਲੜੀਵਾਰ ਗਾਇਨ ਕੀਤਾ। ਕਵੀਸ਼ਰੀ ਜਥਾ ਸਿਡਨੀ ਦੇ ਗੁਰੂਘਰ ਵਿਖੇ ਆਖ਼ਰੀ ਦੀਵਾਨ ਤੋਂ ਬਾਅਦ ਪੰਜਾਬ ਵਾਪਸ ਪਰਤ ਆਇਆ ਹੈ।