ਬਾਬਾ ਬੀਰ ਸਿੰਘ ਕ੍ਰਿਕਟ ਕਲੱਬ ਬੂਲਪੁਰ ਵੱਲੋਂ ਕਰਵਾਇਆ ਗਿਆ ਦੂਜਾ ਸਾਲਾਨਾ ਕ੍ਰਿਕਟ ਟੂਰਨਾਮੈਂਟ ਅੱਜ ਪਿੰਡ ਬੂਲਪੁਰ ਦੀ ਗਰਾਉਂਡ ‘ਚ ਧੂਮ-ਧੜੱਕੇ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਓ, ਸ਼ੀਤਲ ਸਿੰਘ ਮੈਨੇਜਰ ਕੋਆਪਰੇਟਿਵ ਬੈਂਕ ਟਿੱਬਾ ਤੇ ਸੀਨੀਅਰ ਕਾਂਗਰਸੀ ਆਗੂ ਸੂਰਤ ਸਿੰਘ ਥਿੰਦ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਸੈਮੀਫਾਈਨਲ ਮੈਚ ਵਿਚ ਸੂਜੋਕਾਲੀਆ ਦੀ ਟੀਮ ਨੇ ਠੱਟਾ ਨਵਾਂ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਮੇਜ਼ਬਾਨ ਬੂਲਪੁਰ ਤੇ ਸੂਜੋਕਾਲੀਆ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੈਚ ‘ਚ ਬੂਲਪੁਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 101 ਦੌੜਾਂ ਦਾ ਵਿਸ਼ਾਲ ਸਕੋਰ ਸੂਜੋਕਾਲੀਆ ਦੀ ਟੀਮ ਸਾਹਮਣੇ ਰੱਖਿਆ। ਸੂਜੋਕਾਲੀਆ ਦੀ ਟੀਮ ਨੇ 11 ਓਵਰਾਂ ‘ਚ 4 ਵਿਕਟ ਦੇ ਨੁਕਸਾਨ ‘ਤੇ 102 ਦੋੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੌਕੇ ਹਰਮਿੰਦਰਜੀਤ ਸਿੰਘ ਠੇਕੇਦਾਰ, ਮਾਸਟਰ ਦਰਸ਼ਨ ਸਿੰਘ ਧੰਜੂ, ਜਸਵੰਤ ਸਿੰਘ ਫ਼ੌਜੀ, ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਓ, ਸ਼ੀਤਲ ਸਿੰਘ, ਸੂਰਤ ਸਿੰਘ ਥਿੰਦ, ਹਰਪ੍ਰੀਤਪਾਲ ਸਿੰਘ, ਕਰਤਾਰ ਸਿੰਘ, ਪ੍ਰਵੇਜ਼ ਖ਼ਾਨ, ਮਨਦੀਪ ਸਿੰਘ ਮਿੰਟੂ, ਮਾਸਟਰ ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਗਗਨਜੋਤ ਸਿੰਘ, ਹਰਵੇਲ ਸਿੰਘ, ਉਪਕਾਰ ਸਿੰਘ, ਹਰਵਿੰਦਰ ਸਿੰਘ ਗੋਰਾ ਕੁਮੈਂਟੇਟਰ, ਕਰਨਬੀਰ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।