ਪਿੰਡ ਟਿੱਬਾ ਵਿਖੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ।

49

14062013ਦਸਮੇਸ਼ ਕਲੱਬ ਟਿੱਬਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਗੁਰਦੁਆਰਾ ਕਲਗੀਧਰ ਟਿੱਬਾ ਵਿਖੇ ਮਨਾਇਆ ਗਿਆ। ਇਸ ਮੌਕੇ ਭਾਈ ਅਮਰੀਕ ਸਿੰਘ ਚਾਨੇ ਦੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ ਤੇ ਢਾਡੀ ਜਥੇ ਭਾਈ ਬੱਗਾ ਸਿੰਘ ਬੁਲੰਦ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀ ਸ਼ਹੀਦੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਖ਼ਸ਼ੀਸ਼ ਸਿੰਘ ਚਾਨਾ ਪ੍ਰਧਾਨ ਦਸਮੇਸ਼ ਕਲੱਬ ਟਿੱਬਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਮੁਗ਼ਲ ਸਾਮਰਾਜ ਦਾ ਅੰਨਾ ਤਸ਼ੱਦਦ ਝੱਲਿਆ, ਉਥੇ ਉਨ੍ਹਾਂ ‘ਤੇਰਾ ਭਾਣਾ ਮੀਠਾ ਲਾਗੇ” ਪੁਕਾਰ ਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਕਲੱਬ ਦੇ ਸਰਪ੍ਰਸਤ ਜਗੀਰ ਸਿੰਘ, ਕਿਰਪਾਲ ਸਿੰਘ, ਬਲਬੀਰ ਸਿੰਘ ਭਗਤ, ਮਾਸਟਰ ਚਰਨਜੀਤ ਸਿੰਘ, ਕੇਹਰ ਸਿੰਘ ਝੰਡ, ਸਵਰਨ ਸਿੰਘ ਮੈਂਬਰ, ਬਲਜੀਤ ਸਿੰਘ ਬੱਬਾ, ਪਾਲ ਸਿੰਘ, ਕਸ਼ਮੀਰ ਸਿੰਘ ਝੰਡ, ਕੁਲਦੀਪ ਸਿੰਘ ਦਿਆਲ ਸਿੰਘ ਆਦਿ ਹਾਜ਼ਰ ਸਨ।