ਗਗਨਦੀਪ ਕੌਰ ਕਰੀਰ ਨੇ ਬੀ.ਐਸ.ਸੀ ਮੈਡੀਕਲ ਦੀ ਪ੍ਰੀਖਿਆ ‘ਚ GNDU ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

1287

ਪਿੰਡ ਠੱਟਾ ਨਵਾਂ ਤੋਂ ਮਾਸਟਰ ਹਰਬਖਸ਼ ਸਿੰਘ ਕਰੀਰ ਦੀ ਪੋਤਰੀ ਅਤੇ ਮਾਸਟਰ ਸੁਖਵਿੰਦਰ ਸਿੰਘ ਕਰੀਰ ਦੀ ਪੁੱਤਰੀ ਗਗਨਦੀਪ ਕੌਰ ਕਰੀਰ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਬੀ.ਐਸ.ਸੀ. (ਮੈਡੀਕਲ) ਸਮੈਸਟਰ-1 ਵਿੱਚੋਂ 82 ਫੀਸਦੀ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੁਨੀਵਰਿਸਟੀ ਅੰਮ੍ਰਿਤਸਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਯੁਨੀਵਰਸਿਟੀ ਵੱਲੋਂ ਮਿਤੀ 9 ਮਾਰਚ ਨੂੰ ਦੇਰ ਰਾਤ ਜਾਰੀ ਕੀਤੇ ਗਏ ਨਤੀਜੇ ਵਿੱਚ ਗਗਨਦੀਪ ਕੌਰ ਨੇ ਯੁਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ, ਕਾਲਜ ਅਤੇ ਮਾਪਿਆਂ ਦਾ ਨਾਮ ਰੌਸਨ ਕੀਤਾ ਹੈ।