ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਕੀਤਾ ਫਸਲਾਂ ਦਾ ਨੁਕਸਾਨ।

52

ਪਰਸੋਂ ਰੋਜ਼ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਜਿੱਥੇ ਆਮ ਜਨਤਾ ਨੂੰ ਸਖ਼ਤ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਦੀ ਬਹੁਤ ਸਾਰੀਆਂ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ। ਭਾਰੀ ਬਾਰਸ਼ ਕਾਰਨ ਪਹਿਲੇ ਦੋ ਦਿਨਾਂ ‘ਚ ਲਗਾਇਆ ਹੋਇਆ ਝੋਨਾ ਜਾਂ ਤਾਂ ਜ਼ਿਆਦਾ ਪਾਣੀ ‘ਚ ਡੁੱਬ ਗਿਆ ਹੈ ਜਾਂ ਜ਼ਿਆਦਾ ਹਨ੍ਹੇਰੀ ਕਾਰਨ ਲਗਾਇਆ ਝੋਨਾ ਉੱਖੜ ਗਿਆ ਹੈ ਪਿੰਡ ਠੱਟਾ ਨਵਾਂ, ਠੱਟਾ ਪੁਰਾਣਾ, ਬੂਲਪੁਰ, ਪੱਤੀ ਸਰਦਾਰ ਨਬੀ ਬਖ਼ਸ਼, ਸੁਜੋ ਕਾਲੀਆ, ਕਾਲੂ ਭਾਟੀਆ, ਦੰਦੂ ਪੁਰ, ਦਰੀਏ ਵਾਲ, ਸਾਬੂ ਵਾਲ, ਟੋਡਰ ਵਾਲ, ਵਲਣੀ, ਟਿੱਬਾ, ਅਮਰਕੋਟ, ਸੈਦਪੁਰ ਆਦਿ ਪਿੰਡਾਂ ਦੇ ਖੇਤਾਂ ਵਿੱਚੋਂ ਪਾਣੀ ਵੱਟਾਂ ਤੋੜ ਕੇ ਵਹਿ ਤੁਰਿਆ। ਸ਼ਿਮਲਾ ਮਿਰਚਾਂ, ਖ਼ਰਬੂਜ਼ੇ, ਹਦਵਾਣੇ, ਮੱਕੀ, ਸੂਰਜ ਮੁਖੀ, ਟੀਂਡੇ ਅਤੇ ਹੋਰ ਸਬਜ਼ੀਆਂ ਦੀ ਫ਼ਸਲ ਵੀ ਭਾਰੀ ਮੀਂਹ ਕਾਰਨ ਬਰਬਾਦ ਹੋ ਗਈ। ਜਿਹੜੇ ਕਿਸਾਨਾਂ ਨੇ ਮੱਕੀ ਦੀਆਂ ਛੱਲੀਆਂ ਲਾਹ ਕੇ ਸੁਕਾਉਣ ਵਾਸਤੇ ਖੇਤਾਂ ਅਤੇ ਮੰਡੀਆਂ ਵਿਚ ਵਿਛਾਈਆਂ ਹੋਈਆਂ ਸਨ, ਨੂੰ ਚੁੱਕ ਕੇ ਸੁਰੱਖਿਅਤ ਥਾਵਾਂ ‘ਤੇ ਲਿਜ਼ਾਣ ਵਾਸਤੇ ਭਾਰੀ ਮਸ਼ੱਕਤ ਕਰਨੀ ਪੈ ਰਹੀ ਹੈ। ਪਿੰਡ ਠੱਟਾ ਨਵਾਂ ਦੇ ਕਿਸਾਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਝੋਨੇ ਦੀ ਫਸਲ ਦੇ ਸਾਰੇ ਪ੍ਰਬੰਦ ਮੁਕੰਮਲ ਸਨ ਅਤੇ ਲੇਬਰ ਵੀ ਕੀਤੀ ਹੋਈ ਸੀ। ਭਾਰੀ ਬਾਰਿਸ਼ ਕਾਰਨ ਝੋਨੇ ਦੀ ਫਸਲ ਦਾ ਖਰਚਾ ਲਗਭਗ ਦੁੱਗਣਾ ਹੋ ਜਾਵੇਗਾ।