ਬਾਰਿਸ਼ ਦੇ ਪਾਣੀ ਨਾਲ ਪਿੰਡ ਦੇ ਖੇਡ ਮੈਦਾਨ ਦੀ ਕੰਧ ਹੇਠੋਂ ਮਿੱਟੀ ਖੁਰੀ।

44

ਪਿਛਲੇ ਕਾਫੀ ਸਮੇਂ ਤੋਂ ਬੇ-ਅਬਾਦ ਪਏ ਪਿੰਡ ਦੇ ਖੇਡ ਮੈਦਾਨ ਨੂੰ ਨੌਜਵਾਨਾਂ ਵੱਲੋਂ ਲੰਬੀ ਜੱਦੋ-ਜਹਿਦ ਤੋਂ ਬਾਦ ਭਰਤੀ ਪਵਾ ਕੇ ਖੇਡਣ ਦੇ ਯੋਗ ਬਣਾਇਆ ਗਿਆ ਸੀ। ਪਿਛਲੇ ਦਿਨਾਂ ਵਿੱਚ ਹੋਈ ਲਗਾਤਾਰ ਭਾਰੀ ਬਾਰਿਸ਼ ਨਾਲ ਖੇਡ ਮੈਦਾਨ ਅਤੇ ਛੱਪੜ ਦੇ ਵਿਚਕਾਰ ਕੀਤੀ ਗਈ ਕੰਧ ਦੇ ਹੇਠਾਂ ਤੋਂ ਮਿੱਟੀ ਖੁਰ ਗਈ ਸੀ। ਜਿਸ ਨਾਲ ਕੰਧ ਦੇ ਹੇਠਾਂ ਕਾਫੀ ਵੱਡਾ ਪਾੜ ਪੈ ਗਿਆ ਸੀ। ਅੱਜ ਨੌਜਵਾਨਾਂ ਵੱਲੋਂ ਇਸ ਪਾੜ ਨੂੰ ਪੂਰਿਆ ਗਿਆ ਅਤੇ ਪੱਕੇ ਤੌਰ ਤੇ ਪਾਣੀ ਦੀ ਨਿਕਾਸੀ ਲਈ ਪਾਈਪ ਲਗਾਇਆ ਗਿਆ। ਸ.ਹਰਪ੍ਰੀਤ ਸਿੰਘ ਥਿੰਦ ਅਤੇ ਸਰਬਜੀਤ ਸਿੰਘ ਸਾਹਬੀ ਨੇ ਗੱਲ ਕਰਦਿਆਂ ਦੱਸਿਆ ਕਿ ਮਿਸਤਰੀ ਨੇ ਬਿਨਾਂ ਨੀਂਹ ਦੇ ਹੀ ਖੰਧ ਕਰ ਦਿੱਤੀ ਸੀ, ਜਿਸ ਨਾਲ ਕੰਧ ਦੇ ਹੇਠਾਂ ਤੋਂ ਮਿੱਟੀ ਖੁਰ ਗਈ। ਬਾਰਿਸ਼ ਹਟਣ ਤੋਂ ਬਾਅਦ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇਗਾ।