ਪੰਚਾਇਤ ਚੋਣਾਂ ਲਈ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ।

97

ਆ ਰਹੀਆਂ ਪੰਚਾਇਤ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਪਿੰਡਾਂ ਦੇ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਪਿੰਡਾਂ ਵਿੱਚ ਪੰਚਾਇਤ ਚੋਣਾਂ ਪੂਰੇ ਅਮਨੋ-ਅਮਾਨ ਨਾਲ ਕਰਵਾਉਣ ਲਈ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਇਸ ਪ੍ਰਕਾਰ ਕੀਤੀ ਗਈ ਹੈ:
ਸ: ਗੁਰਨਾਮ ਸਿੰਘ ਐਸ.ਡੀ.ਓ ਪਾਵਰਕਾਮ ਖੈੜਾ ਦੋਨਾ ਤੇ ਸਹਾਇਕ ਰਿਟਰਨਿੰਗ ਅਫ਼ਸਰ ਜੇ.ਈ ਪਾਵਰਕਾਮ ਖੈੜਾ ਦੋਨਾ ਨੂੰ ਸਾਬੂਵਾਲ, ਟੋਡਰਵਾਲ, ਸੂਜੋਕਾਲੀਆ, ਬਸਤੀ ਰੰਗੀਲਪੁਰ, ਨਸੀਰਪੁਰ, ਬਸਤੀ ਭਗਤਪੁਰ ਲਈ।
ਸ: ਪ੍ਰਤਾਪ ਸਿੰਘ ਐਸ.ਡੀ.ਓ ਪਾਵਰਕਾਮ ਸੁਲਤਾਨਪੁਰ ਲੋਧੀ 1 ਤੇ ਸਹਾਇਕ ਰਿਟਰਨਿੰਗ ਅਫ਼ਸਰ ਜੇ.ਈ ਪਾਵਰਕਾਮ ਸੁਲਤਾਨਪੁਰ ਲੋਧੀ ਨੂੰ ਮੰਗੂਪੁਰ ਤੇ ਟਿੱਬਾ, ਮਸੀਤਾਂ, ਹੁਸੈਨਪੁਰ ਦੂਲੋਵਾਲ, ਬਸਤੀ ਹੁਸੈਨਪੁਰ ਦੋਲੂਵਾਲ, ਨੂਰੋਵਾਲ, ਅਮਾਨੀਪੁਰ, ਬਿਧੀਪੁਰ ਲਈ।
ਸ: ਕੁਲਵੰਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਬਾਗਬਾਨੀ ਵਿਭਾਗ ਕਪੂਰਥਲਾ ਤੇ ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਦੀਪਕ ਕੁਮਾਰ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਨੂੰ ਠੱਟਾ ਨਵਾਂ, ਠੱਟਾ ਪੁਰਾਣਾ, ਦਰੀਏਵਾਲ, ਬਸਤੀ ਬੂਲਪੁਰ, ਬੂਲਪੁਰ, ਬਸਤੀ ਅਮਰਕੋਟ, ਬਸਤੀ ਜਾਂਗਲਾ ਲਈ।
ਐਸ.ਡੀ.ਓ ਪਾਵਰਕਾਮ ਤਲਵੰਡੀ ਚੌਧਰੀਆਂ ਨੂੰ ਬੂੜੇਵਾਲ, ਦੰਦੂਪੁਰ, ਸੈਦਪੁਰ ਤੇ ਤਲਵੰਡੀ ਚੌਧਰੀਆਂ ਲਈ।