ਹਵਲਦਾਰ ਇਕਬਾਲ ਸਿੰਘ ਠੱਟਾ ਨੂੰ ਸਦਮਾ, ਮਾਤਾ ਦਾ ਦਿਹਾਂਤ

381

ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਹਵਲਦਾਰ ਇਕਬਾਲ ਸਿੰਘ ਦੇ ਪੂਜਨੀਕ ਮਾਤਾ ਸ੍ਰੀਮਤੀ ਅਮਰਜੀਤ ਕੌਰ(67) ਪਤਨੀ ਸੁੱਚਾ ਸਿੰਘ ਅਕਾਲੀਆਂ ਕੇ ਵਾਸੀ ਪਿੰਡ ਠੱਟਾ ਨਵਾਂ ਅੱਜ ਸਵੇਰੇ 11:00 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਦ ਦੁਪਹਿਰ 3 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਮਾਤਾ ਅਮਰਜੀਤ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਮਿਤੀ 3 ਮਾਰਚ 2019 ਦਿਨ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਹੋਵੇਗਾ।