ਪਿੰਡ ਠੱਟਾ ਨਵਾਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਿਤੀ 19 ਫਰਵਰੀ 2019 ਦਿਨ ਮੰਗਲਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਕੋਆਪ੍ਰੇਟਿਵ ਸੁਸਾਇਟੀ ਠੱਟਾ ਦੇ ਨਜ਼ਦੀਕ ਕਰਵਾਇਆ ਜਾ ਰਿਹਾ ਹੈ। ਅਰਦਾਸ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ।