ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ‘ਚ ਪਾਣੀ ਬਚਾਓ ਵਿਸ਼ੇ ‘ਤੇ ਮੁਕਾਬਲੇ।

180

ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ‘ਚ ਪਾਣੀ ਦੀ ਮਹੱਤਤਾ ਤੇ ਇਸ ਨੂੰ ਬਚਾ ਕੇ ਰੱਖਣ ‘ਤੇ ਜ਼ੋਰ ਦੇਣ ਲਈ ਬੱਚਿਆਂ ਦੇ ਲੇਖ ਕਵਿਤਾ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾਂ ਸਕੂਲੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰ: ਚਰਨ ਸਿੰਘ, ਮੈਨੇਜਰ ਡਾਇਰੈਕਟਰ ਡਾ: ਬਲਜੀਤ ਕੌਰ, ਪਿ੍ੰਸੀਪਲ ਸ੍ਰੀ ਹਰੀਸ਼ ਚੰਦਰ ਚੋਪੜਾ ਆਦਿ ਤੋਂ ਇਲਾਵਾ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਧਰਤੀ ਉਪਰਲੇ ਜੀਵਨ ਤੇ ਬਨਸਪਤੀ ਲਈ ਪਾਣੀ ਦੀ ਲੋੜ ਤੇ ਇਸਦੇ ਸੰਭਾਲ ਬਾਰੇ ਜਾਗਰੂਕ ਕੀਤਾ। ਬਾਅਦ ਵਿਚ ਕਵਿਤਾ ਉਚਾਰਨ ਦੇ ਮੁਕਾਬਲੇ ਵਿਚੋਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਜੂਨੀਅਰ ਵਰਗ ‘ਚੋਂ ਪਵਨਦੀਪ ਕੌਰ ਪਹਿਲੇ, ਕੋਮਲਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ। ਜਦਕਿ ਰਮਨਦੀਪ ਕੌਰ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਰਗ ਵਿਚ ਕਰਮਿੰਦਰ ਕੌਰ ਪਹਿਲੇ ਤੇ ਕਿਰਨਜੋਤ ਕੌਰ ਦੂਜੇ, 9ਵੀਂ ਤੋਂ 12ਵੀਂ ਜਮਾਤ ਦੇ ਸੀਨੀਅਰ ਵਰਗ ਵਿਚੋਂ ਦਸਵੀਂ ਜਮਾਤ ਦੀ ਨਵਜੋਤ ਕੌਰ ਤੇ ਲਖਬੀਰ ਕੌਰ ਪਹਿਲੇ, ਅਮਨਦੀਪ ਕੌਰ ਤੇ ਮੋਨਿਕਾ ਦੂਜੇ ਸਥਾਨ ‘ਤੇ ਰਹੀ। ਪੇਂਟਿੰਗ ਮੁਕਾਬਲੇ ‘ਚ ਰਾਜਬੀਰ ਸਿੰਘ, ਸੋਨਲਪ੍ਰੀਤ ਕੌਰ, ਗੁਰਜੀਤ ਸਿੰਘ, ਮਨਪ੍ਰੀਤ ਕੌਰ ਸੁਪ੍ਰਤੀ ਕੌਰ, ਜਸਲੀਨ ਕੌਰ, ਰਮਿੰਦਰ, ਪ੍ਰਭਜੀਤ ਤੇ ਜੈਸਮੀਨ ਅੱਵਲ ਰਹੀਆਂ। ਇਸੇ ਤਰ੍ਹਾਂ ਲੇਖ ਮੁਕਾਬਲੇ ‘ਚ ਰਮਨਪ੍ਰੀਤ ਕੌਰ, ਜੋਬਨਪ੍ਰੀਤ ਸਿੰਘ, ਇਕਬਾਲ ਸਿੰਘ, ਕਿਰਨਦੀਪ, ਬਲਜੀਤ, ਸੁਖਮੀਨ, ਸਿਮਰਜੀਤ ਤੇ ਮਨਪ੍ਰੀਤ ਨੇ ਵੱਖ-ਵੱਖ ਸਥਾਨ ਹਾਸਲ ਕੀਤੇ। ਸਾਰੇ ਮੁਕਾਬਲਿਆਂ ‘ਚ ਅੱਵਲ ਰਹੇ ਬੱਚਿਆਂ ਨੂੰ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡਾ: ਬਲਜੀਤ ਕੌਰ, ਪਿ੍ੰਸੀਪਲ ਸ੍ਰੀ ਹਰੀਸ਼ ਚੰਦਰ ਚੋਪੜਾ ਨੇ ਇਨਾਮ ਤਕਸੀਮ ਕੀਤੇ।