ਯੁਵਰਾਜ ਸਿੰਘ ਪੁੱਤਰ ਪਿ੍ੰਸੀਪਲ ਲਖਬੀਰ ਸਿੰਘ ਵੱਲੋਂ ਆਈ.ਆਈ.ਟੀ ਇਮਤਿਹਾਨ ‘ਚ ਬਹੁਤ ਵਧੀਆ ਰੈਂਕ ਵਿਚ ਸਫ਼ਲ ਹੋਣ ‘ਤੇ ਪਿੰਡ ਸੈਦਪੁਰ ਅਤੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਅਮਰੀਕ ਸਿੰਘ ਨੰਢਾ ਪ੍ਰਧਾਨ ਲੈਕਚਰਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਪ੍ਰਧਾਨ ਬਾਰ ਐਸੋਸੀਏਸ਼ਨ, ਡਾ: ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ, ਲਕਸ਼ਮੀ ਨੰਦਨ ਪ੍ਰਧਾਨ ਪ੍ਰੈੱਸ ਕਲੱਬ ਨੇ ਯੁਵਰਾਜ ਸਿੰਘ ਦੀ ਸਫ਼ਲਤਾ ‘ਤੇ ਖੁਸ਼ੀ ਦਾ ਇਜਹਾਰ ਕੀਤਾ ਹੈ ਅਤੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ।