ਅੱਜ ਜਿੱਥੇ ਸਮਾਜ ‘ਚ ਲੋਕ ਧਰਮਾਂ ਨੂੰ ਲੈ ਕੇ ਲੜਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜੋ ਇਨਸਾਨੀਅਤ ਨੂੰ ਪਹਿਲ ਦੇਂਦੀਆਂ ਹਨ। ਇਕ ਮੁਸਲਮਾਨ ਮਨੁੱਖ ਦਾ ਇਹ ਵੀਡੀਓ ਜਿਸ ਨੂੰ ਅੱਜ ਗੁਰਦੁਆਰੇ ਵਿੱਚ ਨਮਾਜ਼ ਅਦਾ ਕੀਤੀ। ਅੱਜ ਸਾਡੇ ਸਮਾਜ ਨੂੰ ਅਜਿਹੀਆਂ ਵੀਡੀਓ ਦੀ ਲੋੜ ਹੈ। ਅਸੀਂ ਅਜੇਹੀ ਸੱਚੀ ਧਾਰਮਿਕ ਏਕਤਾ ਤੇ ਇਸ ਸੁੰਦਰ ਸਬਕ ਤੋਂ ਸਿੱਖ ਸਕਦੇ ਹਾਂ। ਇਹ ਇੱਕ ਸਧਾਰਣ ਸੰਕੇਤ ਹੈ ਜਿਸ ਨਾਲ ਵਿਅਕਤੀ ਤੇ ਧਰਮ ਤੇ ਹੋਣ ਵਾਲਿਆਂ ਲੜਾਇਆਂ ਤੇ ਨਕੇਲ ਕੱਸੀ ਹੈ।
ਅੰਗਰੇਜ਼ੀ ਅਖ਼ਬਾਰ ਇੰਡੀਆ ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ ਇਪੋਹ ਦੇ ਗੁਰਦੁਆਰਾ ਸਾਹਿਬ ਬੈਰਕਮ ਦੀ ਇਹ ਵੀਡੀਓ ਕਿਸੇ ਅਗਿਆਤ ਵਿਅਕਤੀ ਵੱਲੋਂ ਬਣਾਈ ਗਈ ਹੈ। ਹਾਲੇ ਵੀ ਇਹ ਆਦਮੀ ਅਣਪਛਾਤਾ ਹੀ ਹੈ। ਇੱਕ ਗੁਰਦੁਆਰਾ ਸਾਹਿਬ ‘ਚ ਮੁਸਲਿਮ ਵਿਅਕਤੀ ਨੇ ਪੜੀ ਨਮਾਜ਼ ,ਵੀਡੀਓ ਵਰਾਇਲ:ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਇਸ ਵੀਡੀਓ ਦੇ ਵਿੱਚ ਇੱਕ ਮੁਸਲਿਮ ਵਿਅਕਤੀ ਨੂੰ ਨਮਾਜ ਅਦਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਇਹ ਵਿਅਕਤੀ ਮਸਜ਼ਿਦ ਵਿੱਚ ਨਹੀਂ ਬਲਕਿ ਇੱਕ ਗੁਰਦੁਆਰਾ ਸਾਹਿਬ ‘ਚ ਨਮਾਜ਼ ਅਦਾ ਕਰ ਰਿਹਾ ਹੈ।ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜਦ ਗੁਰਦੁਆਰੇ ਵਿੱਚ ਗੁਰਬਾਣੀ ਪੜੀ ਜਾ ਰਹੀ ਸੀ ਤਾਂ ਮੁਸਲਿਮ ਵਿਅਕਤੀ ਨਮਾਜ ਅਦਾ ਕਰ ਰਿਹਾ ਸੀ।
ਦੁਨੀਆਂ ਭਰ ਦੇ ਗੁਰਦੁਆਰਿਆਂ ਨਾਲ ਸਬੰਧਤ ਜਾਣਕਾਰੀ ਪੋਸਟ ਕਰਨ ਵਾਲੇ ਫੇਸਬੁੱਕ ਪੇਜ਼ ਸਿੱਖ ਸੰਸਥਾ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।ਇਸ ਪੇਜ਼ ‘ਤੇ ਲਿਖਿਆ ਹੈ ਕਿ ਇਹ ਮਲੇਸ਼ੀਆ ਦਾ ਗੁਰਦੁਆਰਾ ਸਾਹਿਬ ਮਾਰਗ ਹੈ। ਜ਼ਿਕਰਯੋਗ ਹੈ ਕਿ ਇਸ ਵਿਅਕਤੀ ਨੂੰ ਨਮਾਜ਼ ਪੜ੍ਹਨ ਦੇ ਲਈ ਕੋਈ ਮਸਜ਼ਿਦ ਨਹੀਂ ਮਿਲੀ ਸੀ।ਇਸ ਲਈ ਉਹ ਗੁਰਦੁਆਰਾ ਸਾਹਿਬ ‘ਚ ਪਹੁੰਚ ਗਿਆ।ਨਮਾਜ਼ ਦੇ ਬਾਅਦ ਮੁਸਲਿਮ ਵਿਅਕਤੀ ਨੂੰ ਗੁਰਦੁਆਰੇ ਚੋਂ ਬਾਹਰ ਜਾਂਦੇ ਦੇਖਿਆ ਜਾ ਸਕਦਾ ਹੈ।ਕਈ ਲੋਕਾਂ ਨੇ ਇਸ ਵੀਡੀਓ ਤੇ ਜਵਾਬ ਦਿੰਦੇ ਹੋਏ ਬਹੁਤ ਵਧੀਆ ਦੱਸਿਆ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਸਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਸਾਨੂੰ ਇਸ ਵੀਡੀਓ ਵਿੱਚ ਨੈਗਟਿਵ ਨਹੀਂ ਦੇਖਣੀ ਚਾਹੀਦੀ ਪਰ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਦੇ ਲਈ ਸਬੰਧਿਤ ਗੁਰਦੁਆਰੇ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।